ਫ਼ਰੀਦਕੋਟ (ਜਸਬੀਰ ਕੌਰ) - ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ, ਫ਼ਰੀਦਕੋਟ ਨਾਲ ਸਬੰਧਤ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵੱਲੋਂ 18ਵਾਂ ਸੂਬਾ ਸੱਭਿਆਚਾਰਕ ਮੁਕਾਬਲਾ 'ਧੀ ਪੰਜਾਬ ਦੀ' 11 ਨਵੰਬਰ, 2018 ਨੂੰ ਫ਼ਰੀਦਕੋਟ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ 'ਚ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਅਤੇ ਪੀ. ਆਰ. ਓ. ਜਸਬੀਰ ਸਿੰਘ ਜੱਸੀ ਮੰਚ ਸੰਚਾਲਕ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਪੰਜਾਬਣ ਮੁਟਿਆਰ ਨੂੰ ਸੋਨੇ ਦੀ ਸੱਗੀ, ਦੂਜੇ ਸਥਾਨ ਲਈ ਸੋਨੇ ਦੀ ਕੈਂਠੀ, ਤੀਜੇ ਸਥਾਨ ਲਈ ਸੋਨੇ ਦਾ ਟਿੱਕਾ ਦੇਣ ਦੇ ਨਾਲ-ਨਾਲ ਸੋਨੇ ਦਾ ਕੋਕਾ, ਫ਼ੁਲਕਾਰੀ, ਯਾਦਗਰੀ ਚਿੰਨ੍ਹ, ਪ੍ਰਮਾਣ-ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ।
ਇਸ ਮੁਕਾਬਲੇ ਦੇ ਫ਼ਾਈਨਲ ਮੁਕਾਬਲੇ 'ਚ ਪਹੁੰਚਣ ਵਾਲੀ ਹਰੇਕ ਪੰਜਾਬਣ ਮੁਟਿਆਰ ਨੂੰ ਸੋਨੇ ਦਾ ਕੋਕਾ, ਪ੍ਰਮਾਣ-ਪੱਤਰ ਅਤੇ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਫ਼ਾਈਨਲ ਮੁਕਾਬਲੇ 'ਚ ਪਹੁੰਚਣ ਵਾਲੀਆਂ ਮੁਟਿਆਰਾਂ ਨੂੰ ਆਉਣ-ਜਾਣ ਦਾ ਕਿਰਾਇਆ, ਰਿਹਾਇਸ਼, ਰੋਟੀ-ਪਾਣੀ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਭਾਗ ਲੈਣ ਲਈ ਪੰਜਾਬ ਦੀ ਵਿਆਹੀ/ਅਣਵਿਆਹੀ ਮੁਟਿਆਰ, ਜਿਸ ਦੀ ਉਮਰ 18 ਤੋਂ 28 ਸਾਲ, ਕੱਦ ਘੱਟ ਤੋਂ ਘੱਟ 5 ਫ਼ੁੱਟ 3 ਇੰਚ, ਪੰਜਾਬੀ ਸੱਭਿਆਚਾਰ ਦੀ ਸਮਝ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਚਾਰ ਰਾਊਂਡ ਪਹਿਰਾਵਾ ਪ੍ਰਦਰਸ਼ਨੀ, ਬੋਲੀ ਪਾਉਣਾ, ਰਿਕਾਰਡ ਗੀਤ ਤੇ ਡਾਂਸ ਕਰਨਾ, ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਸਵਾਲ-ਜਵਾਬ ਦਾ ਹੋਵੇਗਾ।
ਮੁਕਾਬਲੇ 'ਚ ਭਾਗ ਲੈਣ ਵਾਲੀਆਂ ਚਾਹਵਾਨ ਪੰਜਾਬਣ ਮੁਟਿਆਰਾਂ ਲਈ ਪਹਿਲਾ ਉਪ ਚੋਣ ਮੁਕਾਬਲਾ 25 ਅਕਤੂਬਰ ਨੂੰ ਮਨੋਹਰ ਮਿਸ਼ਨ ਇੰਸਟੀਚਿਊਟ, ਸਾਹਮਣੇ ਨਵੀਨ ਹਸਪਤਾਲ ਬੰਗਾ ਜ਼ਿਲਾ ਐੱਸ. ਬੀ. ਐੱਸ. ਨਗਰ ਵਿਖੇ ਸਵੇਰੇ 10:30 ਵਜੇ ਹੋਵੇਗਾ। ਦੂਜਾ ਉਪ ਚੋਣ ਮੁਕਾਬਲਾ 28 ਅਕਤੂਬਰ ਨੂੰ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ ਵਿਖੇ ਹੋਵੇਗਾ।ਇਸੇ ਤਰ੍ਹਾਂ ਤੀਜਾ ਉਪ ਚੋਣ ਮੁਕਾਬਲਾ 30 ਅਕਤੂਬਰ ਨੂੰ ਸਵੇਰੇ 9:30 ਵਜੇ ਡੀ. ਏ. ਵੀ. ਕਾਲਜ, ਨਕੋਦਰ ਵਿਖੇ ਕਰਵਾਇਆ ਜਾਵੇਗਾ ਅਤੇ ਚੌਥਾ ਉਪ ਚੋਣ ਮੁਕਾਬਲਾ ਨਵੰਬਰ ਦੇ ਪਹਿਲੇ ਹਫ਼ਤੇ ਹੁਸ਼ਿਆਰਪੁਰ ਵਿਖੇ ਕਰਵਾਇਆ ਜਾਵੇਗਾ। ਉਪ ਚੋਣ ਮੁਕਾਬਲਿਆਂ ਵਾਲੇ ਦਿਨ ਵੀ ਮੌਕੇ 'ਤੇ ਫ਼ਾਰਮ ਭਰ ਕੇ ਹਿੱਸਾ ਲਿਆ ਜਾ ਸਕਦਾ ਹੈ। ਉਪ ਚੋਣ ਮੁਕਾਬਲਿਆਂ 'ਚ ਚੁਣੀਆਂ ਗਈਆਂ ਪੰਜਾਬਣ ਮੁਟਿਆਰਾਂ ਫ਼ਰੀਦਕੋਟ ਵਿਖੇ 11 ਨਵੰਬਰ ਨੂੰ ਹੋਣ ਵਾਲੇ ਫ਼ਾਈਨਲ ਮੁਕਾਬਲੇ 'ਚ ਭਾਗ ਲੈਣਗੀਆਂ।
ਕੈਪਟਨ ਸਰਕਾਰ ਤੁਰੰਤ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਕਰੇ ਗ੍ਰਿਫ਼ਤਾਰ : ਜਥੇ. ਦਾਦੂਵਾਲ
NEXT STORY