ਫਾਜ਼ਿਲਕਾ(ਨਾਗਪਾਲ, ਲੀਲਾਧਰ)-ਪਿੰਡ ਜੋੜਕੀ ਅੰਧੇਵਾਲੀ ਵਾਸੀ ਸਚਵੀਰ ਸਿੰਘ ਦੀ ਅੱਜ ਫਰੀਦਕੋਟ 'ਚ ਕਥਿਤ ਰੂਪ ਨਾਲ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸਚਵੀਰ ਸਿੰਘ, ਜੋ ਕਿ ਚਾਲਕ ਦਾ ਕੰਮ ਕਰਦਾ ਸੀ, 2 ਜੁਲਾਈ ਨੂੰ ਜ਼ਿਲੇ ਦੇ ਪਿੰਡ ਮਲੂਕਪੁਰਾ 'ਚ ਆਪਣੀ ਪਤਨੀ ਤੇ ਧੀ ਨੂੰ ਲੈਣ ਦਾ ਕਹਿ ਕੇ ਗਿਆ ਸੀ। ਸ਼ਾਮ ਨੂੰ ਉਸ ਨੂੰ ਅਣਪਛਾਤੇ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਕਿ ਉਸ ਦਾ ਪੁੱਤਰ ਬੇਹੋਸ਼ੀ ਦੀ ਹਾਲਤ 'ਚ ਪਿੰਡ ਖਿਓਵਾਲੀ ਬੋਦਲਾ ਦੇ ਸ਼ਮਸ਼ਾਨਘਾਟ ਦੇ ਨੇੜੇ ਪਿਆ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਸਣੇ ਉਥੇ ਪਹੁੰਚਿਆ ਤਾਂ ਦੇਖਿਆ ਕਿ ਉਸ ਦਾ ਬੇਟਾ ਉਥੇ ਪਿਆ ਸੀ, ਜੋ ਕਿ ਕਥਿਤ ਰੂਪ ਨਾਲ ਨਸ਼ੇ ਦੇ ਪ੍ਰਭਾਵ 'ਚ ਸੀ। ਗੰਭੀਰ ਹਾਲਤ 'ਚ ਸਚਵੀਰ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਚਵੀਰ ਸਿੰਘ ਨੂੰ ਮੈਡੀਕਲ ਕਾਲਜ ਫਰੀਦਕੋਟ 'ਚ ਰੈਫਰ ਕਰ ਦਿੱਤਾ ਗਿਆ ਸੀ, ਜਿਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਫਰੀਦਕੋਟ 'ਚ ਹੀ ਪੋਸਟਮਾਰਟਮ ਕੀਤਾ ਗਿਆ। ਮ੍ਰਿਤਕ ਆਪਣੇ ਪਿਛੇ ਪਤਨੀ ਤੇ 7 ਸਾਲ ਦੀ ਬੱਚੀ ਛੱਡ ਗਿਆ ਹੈ।
ਘਰ ’ਚੋਂ ਨਕਦੀ ਤੇ ਗਹਿਣੇ ਚੋਰੀ
NEXT STORY