ਤਲਵੰਡੀ ਭਾਈ (ਗੁਲਾਟੀ) -ਬੀਤੀ ਸ਼ਾਮ ਟਰੱਕ ਦੀ ਲਪੇਟ 'ਚ ਆਉਣ ਕਰਕੇ ਇਕ ਨੌਜਵਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਢੀਨਗਰ ਦਾ ਦੁਕਾਨਦਾਰ ਬੂਟਾ ਸਿੰਘ (25ਸਾਲ) ਪੁੱਤਰ ਮੁਖਤਿਆਰ ਸਿੰਘ ਆਪਣੀ ਦੁਕਾਨ ਤੋਂ ਆਪਣੇ ਘਰ ਪਿੰਡ ਸੋਢੀਨਗਰ ਜਾ ਰਿਹਾ ਸੀ ਕਿ ਟਰੱਕ ਦੀ ਟੱਕਰ ਵੱਜਣ ਕਰਕੇ ਬੂਟਾ ਸਿੰਘ ਦਾ ਸਿਰ ਟਰੱਕ ਦੇ ਟਾਇਰ ਥੱਲੇ ਆ ਗਿਆ ਅਤੇ ਉਸਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਦੇ ਜਾਂਚ ਅਧਿਕਾਰੀ ਜੋਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮੁਖਤਿਆਰ ਸਿੰਘ ਪੁੱਤਰ ਗਿਆਨ ਸਿੰਘ ਦੇ ਬਿਆਨਾਂ 'ਤੇ ਦੋਸ਼ੀ ਟਰੱਕ ਚਾਲਕ ਰਣਯੋਧ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭਗਤਾ ਭਾਈ ਜ਼ਿਲਾ ਬਠਿੰਡਾ ਖਿਲ਼ਾਫ਼ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਆਰੰਭ ਦਿੱਤੀ, ਜਦਕਿ ਟਰੱਕ ਚਾਲਕ ਘਟਨਾ ਸਥਾਨ ਤੋਂ ਫਰਾਰ ਹੈ।
ਅਵਾਰਾ ਕੁੱਤੇ ਵੱਲੋਂ ਜ਼ਖਮੀ 10 ਸਾਲਾ ਲੜਕੀ ਦੀ ਮੌਤ
NEXT STORY