ਸਰੀ— ਸਰੀ ਤੋਂ ਤਕਰੀਬਨ 100 ਕਿਲੋਮੀਟਰ ਦੂਰ ਸਥਿਤ ਹੈਰੀਸਨ ਹੌਟ ਸਪਰਿੰਗਜ਼ ਲੇਕ 'ਚ ਡੁੱਬਣ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਹਰਕੀਰਤ ਸਿੰਘ ਬਰਾੜ (24-25 ਸਾਲ) ਤੇ ਗੁਰਵਿੰਦਰ ਸਿੰਘ (17-18 ਸਾਲ) ਵਜੋਂ ਹੋਈ ਹੈ, ਜੋ ਕਿ ਰਿਸ਼ਤੇ 'ਚ ਮਾਮਾ-ਭਾਣਜਾ ਵੀ ਸਨ। ਦੋਵਾਂ ਦੀਆਂ ਲਾਸ਼ਾਂ ਸੋਮਵਾਰ ਸਵੇਰੇ ਲੇਕ 'ਚੋਂ ਲੱਭ ਲਈਆਂ ਗਈਆਂ ਹਨ।
ਸ੍ਰੀ ਮੁਕਤਸਰ ਸਾਹਿਬ ਨੇੜੇ ਦੇ ਪਿੰਡ ਰੁਪਾਣਾ ਤੋਂ ਕੈਨੇਡਾ ਪੜ੍ਹਨ ਆਏ ਹਰਕੀਰਤ ਦੇ ਸਿਰ 'ਤੇ ਬਾਪ ਦਾ ਸਾਇਆ ਨਹੀਂ ਹੈ ਤੇ ਇਥੇ ਲਗਭਗ 6 ਸਾਲ ਪੜ੍ਹਨ ਅਤੇ ਕੰਮ ਕਰਨ ਤੋਂ ਬਾਅਦ ਹੁਣ ਉਸ ਨੇ ਆਪਣੀ ਮਾਂ ਅਤੇ ਭੈਣ ਨੂੰ ਕੈਨੇਡਾ ਘੁੰਮਣ ਫਿਰਨ ਸੱਦਿਆ ਹੋਇਆ ਸੀ, ਜੋ ਕਿ ਡੁੱਬਣ ਵੇਲੇ ਲੇਕ ਦੇ ਕੰਢੇ ਹੀ ਖੜ੍ਹੀਆਂ ਸਨ। ਜਾਣਕਾਰੀ ਮੁਤਾਬਕ ਐਬਟਸਫੋਰਡ ਨਗਰ ਕੀਰਤਨ ਦੇਖਣ ਤੋਂ ਬਾਅਦ ਸਾਰਾ ਪਰਿਵਾਰ ਘੁੰਮਣ ਲਈ ਲੇਕ 'ਤੇ ਗਿਆ ਸੀ, ਜਿਸ ਦੌਰਾਨ ਇਹ ਭਾਣਾ ਵਾਪਰਿਆ। ਇਸ ਹਾਦਸੇ 'ਚ ਜਾਨ ਗੁਆਉਣ ਵਾਲੇ ਗੁਰਵਿੰਦਰ ਦਾ ਪਰਿਵਾਰ ਵੀ ਬੀਸੀ 'ਚ ਹੀ ਹੈ ਤੇ ਉਸ ਦੇ ਪਿਤਾ ਟਰੱਕ ਡਰਾਈਵਰ ਹਨ ਤੇ ਉਸ ਵੇਲੇ ਲੋਡ ਲੈ ਕੇ ਦੂਰ ਗਏ ਹੋਏ ਸਨ।
ਪਤੀ-ਪਤਨੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ
NEXT STORY