ਦੀਨਾਨਗਰ (ਦੀਪਕ ਕੁਮਾਰ) : ਦੀਨਾਨਗਰ-ਸਿੰਘੋਵਾਲ ਰੋਡ 'ਤੇ ਐੱਲ. ਆਈ. ਸੀ. ਦਫਤਰ ਤੋਂ ਕੈਸ਼ ਲੈਣ ਲਈ ਏਟੀਐਮ ਕੈਸ਼ ਵੈਨ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਾਹਗੀਰਾਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਜਾਣਕਾਰੀ ਮੁਤਾਬਕ ਸ਼ਾਰਟ ਸਰਕਟ ਹੋਣ ਕਾਰਨ ਕੈਸ਼ ਵੈਨ ਕੁਝ ਹੀ ਦੇਰ 'ਚ ਧੂੰ-ਧੂੰ ਕਰਕੇ ਸੜ ਗਈ। ਵੈਨ 'ਚ ਚਾਰ ਮੁਲਾਜ਼ਮ ਸਵਾਰ ਸਨ, ਗਨੀਮਤ ਰਹੀ ਕਿ ਮੁਲਾਜ਼ਮਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਵੈਨ ਵਿਚ ਕੈਸ਼ ਮੌਜੂਦ ਸੀ ਪਰ ਕੈਸ਼ ਤਾਂ ਬਚ ਗਿਆ ਪਰ ਵੈਨ ਵਿਚ ਪਏ ਕੁਝ ਦਸਤਾਵੇਜ਼ ਸੜ ਗਏ। ਕੁਝ ਦੇਰ ਪਹਿਲਾਂ ਹੀ ਏ.ਟੀ.ਐੱਮ 'ਚ 25 ਲੱਖ ਦਾ ਕੈਸ਼ ਅਪਲੋਡ ਕੀਤਾ ਗਿਆ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਫਿਲਹਾਲ ਹਾਦਸੇ ਪਿੱਛੇ ਕਿਸ ਦੀ ਲਾਪਰਵਾਹੀ ਹੈ। ਇਸ ਦਾ ਖੁਲਾਸਾ ਜਾਂਚ ਤੋਂ ਬਾਅਦ ਹੀ ਹੋਵੇਗਾ।
ਸੀ. ਬੀ. ਆਈ. ਵੱਲੋਂ ਏ. ਡੀ. ਜੀ. 25 ਲੱਖ ਦੀ ਰਿਸ਼ਵਤ ਲੈਂਦਾ ਕਾਬੂ
NEXT STORY