ਦੀਨਾਨਗਰ (ਦੀਪਕ ਕੁਮਾਰ) : ਦੀਨਾਨਗਰ ਦੀਆਂ ਦੋਹਾਂ ਸਹਿਕਾਰੀ ਬੈਂਕਾਂ ਵਿਚ ਕਿਸਾਨਾਂ ਨਾਲ ਹੋਣ ਵਾਲੀ ਵੱਡੀ ਠੱਗੀ ਦਾ ਪਰਦਾਫਾਸ਼ ਹੋਇਆ ਹੈ। ਸਹਿਕਾਰੀ ਸਭਾ ਲਿਮਟਿਡ ਦੇ ਸਕੱਤਰ ਵਲੋਂ ਕਿਸਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਤੇ ਕਿਸਾਨ ਮੈਂਬਰਾਂ ਦੇ ਨਾਂ 'ਤੇ ਬੈਂਕਾਂ ਵਿਚ ਫਰਜ਼ੀ ਖਾਤੇ ਖੋਲ੍ਹ ਕੇ ਉਨ੍ਹਾਂ 'ਚੋਂ ਕਿਸਾਨਾਂ ਦੇ ਨਾਂ ਤੇ ਲੱਖਾ ਰੁਪਏ ਕੱਢਵਾ ਲਏ ਗਏ। ਇੱਥੋਂ ਤੱਕ ਕਿ ਕਈ ਸਾਲ ਪਹਿਲਾਂ ਮਰੇ ਕਿਸਾਨਾਂ ਦੇ ਨਾਂ 'ਤੇ ਵੀ ਸਕੱਤਰ ਵੱਲੋਂ ਲੱਖਾਂ ਰੁਪਏ ਕੱਢਵਾਏ ਜਾ ਰਹੇ ਸਨ। ਕਿਸਾਨਾਂ ਨੇ ਜਦੋਂ ਆਪਣੇ ਅਤੇ ਆਪਣੇ ਮਰੇ ਹੋਏ ਪਰਿਵਾਰਕ ਮੈਂਬਰਾਂ ਦੇ ਨਾਂ ਬੈਂਕ ਦੀ ਕਰਜ਼ਾ ਸੂਚੀ ਵਿਚ ਦੇਖੇ ਤਾਂ ਉਹ ਹੈਰਾਨ-ਪਰੇਸ਼ਾਨ ਰਹਿ ਗਏ।
ਸਹਿਕਾਰੀ ਸਭਾ ਦੇ ਨਿਰੀਖਕ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸ 'ਤੇ ਉਨ੍ਹਾਂ ਨੇ ਜਾਂਚ ਦਾ ਭਰੋਸਾ ਦਿੱਤਾ ਹੈ.। ਸਕੱਤਰ ਤਿਲਕ ਰਾਜ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ ਤੇ ਦੂਜੇ ਪਾਸੇ ਬੈਂਕ ਬ੍ਰਾਂਚ ਮੈਨੇਜਰ ਧੀਰਜ ਮਹਾਜਨ ਨੇ ਬੈਂਕ ਦੀ ਕਿਸੇ ਤਰ੍ਹਾਂ ਦੀ ਲਾਪਰਵਾਹੀ ਤੋਂ ਇਨਕਾਰ ਕੀਤਾ ਹੈ।
ਫਿਲਹਾਲ ਕਿਸਾਨਾਂ ਨਾਲ ਕੁੱਲ ਕਿਨੀਂ ਰਕਮ ਦਾ ਫਰਜ਼ੀਵਾੜਾ ਕੀਤਾ ਗਿਆ ਇਸ ਬਾਰੇ ਮੁਕੰਮਲ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਬ੍ਰਾਂਚ ਮੈਨੇਜਰ ਨੇ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਹੈ।
ਜੱਲਾਦ ਬਣਿਆ ਅਧਿਆਪਕ, ਮਾਸੂਮ ਨੂੰ ਡੰਡਿਆਂ ਨਾਲ ਕੁੱਟਿਆ
NEXT STORY