ਦੀਨਾਨਗਰ (ਕਪੂਰ, ਗੁਰਪ੍ਰੀਤ): ਦੀਨਾਨਗਰ ਪੁਲਸ ਸਟੇਸ਼ਨ ਤੋਂ 100 ਮੀਟਰ ਦੂਰੀ ਵਿਖੇ ਸਥਿਤ ਇਕ ਮਨੀ ਐਕਸਚੇਂਜਰ ਨੂੰ ਲੁੱਟਣ ਦੀ ਨੀਅਤ ਨਾਲ ਆਏ ਤਿੰਨ ਹਥਿਆਬੰਦ ਲੁਟੇਰਿਆਂ ਦੀ ਉਕਤ ਮਨੀ ਐਕਸਚੇਂਜਰ ਮਾਲਕ ਨਾਲ ਹੋਈ ਝੜਪ ਉਪਰੰਤ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ, ਜਦਕਿ ਉਸਦੇ ਨਾਲ ਆਏ ਦੋ ਸਾਥੀ ਮੌਕੇ ਤੋਂ ਫ਼ਰਾਰ ਹੋਏ। ਜਾਣਕਾਰੀ ਅਨੁਸਾਰ ਤਿੰਨ ਹਥਿਆਰਬੰਦ ਲੁਟੇਰੇ ਜੀ. ਟੀ. ਰੋਡ ਸਰਕਾਰੀ ਗਰਲਜ਼ ਸਕੂਲ ਦੇ ਨੇੜੇ ਇਕ ਮਨੀ ਐਕਸਚੇਂਜਰ ਦੀ ਦੁਕਾਨ 'ਤੇ ਪਹੁੰਚੇ ਅਤੇ ਉਸ ਸਮੇਂ ਮਨੀ ਐਕਸਚੇਂਜਰ ਦੇ ਦਫ਼ਤਰ ਅੰਦਰ ਮਾਲਕ ਜਗਜੀਤ ਸਿੰਘ ਦੇ ਇਲਾਵਾ ਇਕ ਬੀਬੀ ਕਰਮਚਾਰੀ ਮੌਜੂਦ ਸੀ।
ਇਹ ਵੀ ਪੜ੍ਹੋ : ਕਲਯੁੱਗੀ ਪਤਨੀ ਦੀ ਘਿਨੌਣੀ ਕਰਤੂਤ, ਪਤੀ ਨੂੰ ਜ਼ਹਿਰ ਦੇ ਕੇ ਪ੍ਰੇਮੀ ਨਾਲ ਹੋਈ ਰਫੂਚੱਕਰ
ਮਾਲਕ ਜਗਜੀਤ ਸਿੰਘ ਅਨੁਸਾਰ ਲੁਟੇਰਿਆਂ ਨੇ ਆਉਂਦੇ ਹੀ ਉਸ ਉਪਰ ਹਮਲਾ ਕਰ ਦਿੱਤਾ ਅਤੇ ਪਿਸਤੌਲ ਅਤੇ ਕਿਰਚ ਉਨ੍ਹਾਂ ਵੱਲ ਤਾਣ ਕੇ ਅੰਦਰ ਪਏ ਪੈਸੇ ਦੇਣ ਦੀ ਮੰਗ ਕੀਤੀ। ਮਾਲਕ ਜਗਜੀਤ ਸਿੰਘ ਨੇ ਪੈਸੇ ਦੇਣ ਦੀ ਬਜਾਏ ਲੁਟੇਰਿਆਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਜਗਜੀਤ ਸਿੰਘ ਦੀ ਧੌਣ ਅਤੇ ਹੱਥ ਤੇ ਸੱਟਾਂ ਵੀ ਲੱਗੀਆਂ। ਮਨੀ ਐਕਸਚੇਂਜਰ ਦੇ ਜਵਾਬੀ ਹਮਲੇ ਤੋਂ ਘਬਰਾਏ ਲੁਟੇਰਿਆਂ ਨੇ ਫ਼ਾਇਰ ਕਰਨ ਦੀ ਨੀਅਤ ਨਾਲ ਦੇਸੀ ਕੱਟੇ 'ਚ ਰੌਂਦ ਵੀ ਭਰਨ ਦੀ ਵੀ ਕੋਸ਼ਿਸ ਕੀਤੀ ਪਰ ਹਫੜਾਦਫੜੀ 'ਚ ਰੌਂਦ ਹੇਠਾਂ ਡਿੱਗ ਪਏ ਅਤੇ ਘਬਰਾਏ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ: ਡੀ.ਜੇ. ਗਰੁੱਪ 'ਚ ਕੰਮ ਕਰਦੀ ਜਨਾਨੀ ਨਾਲ ਗੈਂਗਰੇਪ
ਇਸ ਘਟਨਾ ਦਾ ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲੋਕਾਂ ਦੇ ਸਹਿਯੋਗ ਨਾਲ ਭੱਜ ਰਹੇ ਲੁਟੇਰਿਆਂ ਦਾ ਪਿੱਛਾ ਕਰ ਕੇ ਉਨ੍ਹਾਂ 'ਚੋਂ ਇਕ ਲੁਟੇਰੇ ਨੂੰ ਕਾਬੂ ਕਰ ਲਿਆ। ਉਸ ਦੀ ਪਛਾਣ ਰਿਸ਼ੀ ਸੈਣੀ ਵਾਸੀ ਉਧੀਪੁਰ, ਥਾਣਾ ਬਰਿਹਾਮਪੁਰ ਵਜੋਂ ਹੋਈ ਹੈ, ਜਿਸਦੇ ਕਬਜ਼ੇ ਚੋਂ ਪੁਲਸ ਨੇ ਦੇਸੀ ਕੱਟਾ ਵੀ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : 3 ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਪਿਤਾ ਦੀ ਆਖ਼ਰੀ ਸਮੇਂ ਲਿਖੀ ਇਹ ਕਵਿਤਾ ਪੜ੍ਹ ਅੱਖਾਂ 'ਚੋਂ ਛਲਕ ਪੈਣਗੇ ਅੱਥਰੂ
ਫ਼ਰਾਰ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ : ਥਾਣਾ ਮੁਖੀ
ਥਾਣਾ ਮੁਖੀ ਦੀਨਾਨਗਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮੁਲਜ਼ਮ ਨੂੰ ਹਿਰਾਸਤ 'ਚ ਲੈਣ ਮਗਰੋਂ ਉਸਦੇ ਫ਼ਰਾਰ ਸਾਥੀਆਂ ਸਬੰਧੀ ਪੁਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਆਰਥਿਕ ਤੰਗੀ ਨੇ ਨੌਜਵਾਨ ਨੂੰ ਕਰ 'ਤਾ ਖ਼ੌਫ਼ਨਾਕ ਕਦਮ ਚੁੱਕਣ 'ਤੇ ਮਜਬੂਰ, ਵੇਖ ਪਤਨੀ ਦੇ ਉੱਡੇ ਹੋਸ਼
NEXT STORY