ਫ਼ਰੀਦਕੋਟ (ਰਾਜਨ) - ਇਕ ਵਿਅਕਤੀ ਦੀ ਦਾੜ੍ਹੀ ਪੁੱਟਣ ਅਤੇ ਕੁੱਟ-ਮਾਰ ਕਾਰਨ ਜ਼ਖ਼ਮੀ ਹੋਣ 'ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਦਾਖਲ ਹੈ, ਦੇ ਬਿਆਨਾਂ 'ਤੇ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।
ਦਿਲਬਾਗ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੋਬਿੰਦ ਨਗਰ ਭੋਲੂਵਾਲਾ ਰੋਡ, ਫਰੀਦਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਪਰਮਜੀਤ ਸਿੰਘ ਉਰਫ਼ ਪੱਪਾ, ਪ੍ਰੀਤੀ ਪੁੱਤਰ ਪਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਟਿੱਬੀ ਸਾਹਿਬ ਵਿਰੁੱਧ ਮੁਕੱਦਮਾ ਨੰਬਰ 22 ਥਾਣਾ ਜੈਤੋ ਵਿਖੇ ਦਰਜ ਕੀਤਾ ਗਿਆ ਹੈ।
ਬਿਆਨਕਰਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਅਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਘਰੇਲੂ ਝਗੜੇ ਕਾਰਨ ਆਪਣੇ ਪੇਕੇ ਘਰ ਟਿੱਬੀ ਸਾਹਿਬ ਵਿਖੇ ਚਲੀ ਗਈ ਸੀ ਅਤੇ ਉਸ ਨੇ ਇਕ ਦਰਖ਼ਾਸਤ ਮੇਰੇ (ਦਿਲਬਾਗ ਸਿੰਘ) ਖਿਲਾਫ਼ ਥਾਣਾ ਜੈਤੋ ਵਿਖੇ ਦਿੱਤੀ ਸੀ
ਉਸ ਨੇ ਦੱਸਿਆ ਕਿ ਉਹ ਆਪਣੇ ਦਰਖ਼ਾਸਤ ਦੀ ਪੜਤਾਲ ਸਬੰਧੀ ਜੈਤੋ ਵਿਖੇ ਬੁਲਾਏ ਜਾਣ ਦੀ ਸੂਰਤ 'ਚ ਆਪਣੇ ਇਕ ਸਾਥੀ ਨਾਲ ਥਾਣੇ ਗਿਆ ਸੀ ਅਤੇ ਕੋਈ ਗੱਲਬਾਤ ਸਿਰੇ ਨਾ ਲੱਗਣ ਕਾਰਨ ਉਹ ਦੁਬਾਰਾ ਫਿਰ ਆਪਣੇ ਸਾਥੀ ਸਮੇਤ ਮੋਟਰਸਾਈਕਲ 'ਤੇ ਜੈਤੋ ਵਿਖੇ ਗਿਆ ਸੀ।
ਜਦੋਂ ਉਹ ਗੱਲਬਾਤ ਕਰਨ ਉਪਰੰਤ ਵਾਪਸ ਫਰੀਦਕੋਟ ਆ ਰਿਹਾ ਸੀ ਤਾਂ ਕੋਟਕਪੂਰਾ ਰੋਡ ਜੈਤੋ ਨੇੜੇ ਰਾਮਬਾਗ ਵਿਖੇ ਪੁੱਜਣ 'ਤੇ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ 5-6 ਹੋਰ ਨਾ-ਮਾਲੂਮ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਅਤੇ ਦਾੜ੍ਹੀ ਪੁੱਟਣ ਤੋਂ ਇਲਾਵਾ ਕੁੱਟ-ਮਾਰ ਕਰ ਕੇ ਉਸ ਦੀ ਸਿਰੀ ਸਾਹਿਬ ਅਤੇ ਮੋਬਾਇਲ ਆਪਣੇ ਨਾਲ ਲੈ ਗਏ।
ਜ਼ੇਰੇ ਇਲਾਜ ਗੁਰਸਿੱਖ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਸਿੱਖ ਸਟੂਡੈਂਟਸ ਫੈੱਡਰੇਸ਼ਨ ਸ਼ਹਿਰੀ ਦਾ ਪ੍ਰਧਾਨ ਹੈ ਅਤੇ ਉਸ ਦੀ ਮੰਗ ਹੈ ਕਿ ਉਸ ਦੇ ਕੇਸਾਂ, ਦਾੜ੍ਹੀ ਅਤੇ ਸਿਰੀ ਸਾਹਿਬ ਦੀ ਕੀਤੀ ਗਈ ਬੇਅਦਬੀ ਕਾਰਨ ਉਕਤ ਸਾਰੇ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਤਫਤੀਸ਼ੀ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ।
ਸੜਕ ਹਾਦਸੇ 'ਚ ਵਿਅਕਤੀ ਜ਼ਖ਼ਮੀ
NEXT STORY