ਤਰਨਤਾਰਨ, (ਰਮਨ)- ਤਰਨਤਾਰਨ ਸਥਿਤ ਗੋਕਲਪੁਰਾ ਮੁਹੱਲਾ ਵਿਖੇ ਵਿਆਹ ਸਮਾਗਮ 'ਤੇ ਆਏ ਨਕੋਦਰ ਦੇ ਰਾਮ ਲੋਟਨ ਦੀ ਦੋ ਸਾਲਾ ਮਾਸੂਮ ਜਿਹੀ ਲੜਕੀ ਅਰਾਧਿਆ ਨੂੰ ਸਾਰੀ ਰਾਤ ਆਵਾਰਾ ਕੁੱਚੇ ਨੋਚਦੇ ਰਹੇ ਤੇ ਅਗਲੀ ਸਵੇਰ ਮਾਸੂਮ ਦੇ ਪਰਿਵਾਰ ਵਾਲਿਆਂ ਵੱਲੋਂ ਬੱਚੀ ਨੂੰ ਕੁੱਤਿਆਂ ਦੇ ਝੁੰਡ ਤੋਂ ਛੁਡਵਾ ਕੇ ਹਸਪਤਾਲ 'ਚ ਭਰਤੀ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਵਾਸੀ ਗੋਕਲਪੁਰਾ ਦੇ ਘਰ ਵਿਆਹ ਸੀ ਤੇ ਦੀਪਕ ਦਾ ਰਿਸ਼ਤੇਦਾਰ ਰਾਮ ਲੋਟਨ ਵਿਆਹ 'ਚ ਸ਼ਾਮਲ ਹੋਣ ਲਈ ਪਰਿਵਾਰ ਸਣੇ ਆਇਆ ਸੀ। ਅੰਮ੍ਰਿਤਸਰ ਦੇ ਇਕ ਪੈਲੇਸ 'ਚ 2 ਸਾਲਾ ਅਰਾਧਿਆ ਵੀਰਵਾਰ ਦੀ ਸ਼ਾਮ ਨੂੰ ਕਿਧਰੇ ਗੁਆਚ ਗਈ, ਜਿਸ 'ਤੇ ਉਸ ਦੇ ਪਰਿਵਾਰ ਨੇ ਕਾਫੀ ਭਾਲ ਕੀਤੀ ਪਰ ਉਹ ਕਿਧਰੇ ਵੀ ਨਹੀਂ ਲੱਭੀ। ਅਗਲੇ ਦਿਨ ਸਵੇਰੇ ਜਦੋਂ ਰਾਮ ਲੋਟਨ ਆਪਣੇ ਰਿਸ਼ਤੇਦਾਰਾਂ ਨਾਲ ਪੈਲੇਸ ਦੇ ਲਾਗੇ ਆਪਣੀ ਬੇਟੀ ਨੂੰ ਲੱਭਣ ਲਈ ਗਿਆ ਤਾਂ ਬੱਚੀ ਨੂੰ ਆਵਾਰਾ ਕੁੱਤੇ ਨੋਚ ਰਹੇ ਸਨ। ਕੁੱੱਤਿਆਂ ਦੇ ਝੁੰਡ ਤੋਂ ਛੁਡਾ ਕੇ ਪਰਿਵਾਰ ਵਾਲਿਆਂ ਨੇ ਤੁਰੰਤ ਉਸ ਦੀ ਮੱਲ੍ਹਮ-ਪੱਟੀ ਕਰਵਾਉਣ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਲਿਆਂਦਾ, ਜਿਥੇ ਐੱਸ. ਐੱਮ. ਓ. ਨਿਰਮਲ ਸਿੰਘ ਨੇ ਬੱਚੀ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵੱਲੋਂ ਜ਼ਿਲਾ ਸਿੱਖਿਆ ਅਫਸਰ ਦਾ ਘਿਰਾਓ
NEXT STORY