ਜਲੰਧਰ (ਵਰੁਣ)–ਵਧੀਆ ਭਵਿੱਖ ਦੇ ਸੁਫ਼ਨੇ ਸਜਾ ਕੇ ਡੌਂਕੀ ਜ਼ਰੀਏ ਵੱਡੇ ਦੇਸ਼ਾਂ ਵਿਚ ਜਾ ਰਹੇ ਪੰਜਾਬ-ਹਰਿਆਣਾ ਦੇ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਤਹਿਰਾਨ ਵਿਚ ਡੌਂਕਰਾਂ ਵੱਲੋਂ ਬੰਦੀ ਬਣਾ ਕੇ ਉਨ੍ਹਾਂ ਨੂੰ ਥਰਡ ਡਿਗਰੀ ਦਿੱਤੀ ਜਾ ਰਹੀ ਹੈ। ਡੌਂਕਰ ਨੌਜਵਾਨਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਨੂੰ ਨੰਗਾ ਕਰਕੇ ਕੁੱਟਮਾਰ ਕਰਦੇ ਹੋਏ ਵੀਡੀਓ ਬਣਾ ਕੇ ਉਨ੍ਹਾਂ ਦੇ ਪਰਿਵਾਰਕ ਨੂੰ ਭੇਜ ਕੇ ਲੱਖਾਂ ਰੁਪਏ ਦੀ ਡਿਮਾਂਡ ਕਰ ਰਹੇ ਹਨ। ਹਾਲ ਹੀ ਵਿਚ ਪੈਸੇ ਨਾ ਦੇਣ ’ਤੇ ਤਹਿਰਾਨ ਵਿਚ ਹਰਿਆਣਾ ਦੇ ਇਕ ਨੌਜਵਾਨ ਦਾ ਕਤਲ ਤਕ ਕਰ ਦਿੱਤਾ ਗਿਆ।
ਡੌਂਕਰਾਂ ਦੇ ਇਸ ਗਰੁੱਪ ਦਾ ਕਿੰਗਪਿਨ ਪਾਕਿਸਤਾਨੀ ਡੌਂਕਰ ਮਿੱਠੂ ਹੈ। ਇਸ ਤੋਂ ਪਹਿਲਾਂ ਮਿੱਠੂ ਥਾਈਲੈਂਡ ਅਤੇ ਦੁਬਈ ਵਿਚ ਸੇਫ (ਡੌਕਰਾਂ ਦੀ ਭਾਸ਼ਾ ਵਿਚ ਕਿਡਨੈਪ ਕਰਨਾ) ਲੱਗਦਾ ਸੀ ਪਰ ਹੁਣ ਉਸ ਨੇ ਆਪਣੇ ਗੈਂਗ ਨੂੰ ਤਹਿਰਾਨ ਵਿਚ ਫੈਲਾਅ ਦਿੱਤਾ ਹੈ। ਮਿੱਠੂ ਡੌਂਕਰ ਦੇ ਨਾਲ ਪੰਜਾਬ ਅਤੇ ਹਰਿਆਣਾ ਦੇ ਕੁਝ ਟਰੈਵਲ ਏਜੰਟ ਵੀ ਮਿਲੇ ਹੋਏ ਹਨ। ਤਹਿਰਾਨ ਵਿਚ ਸੇਫ ਲਗਾਉਣ ਦੀ ਜਾਣਕਾਰੀ ਵਧੇਰੇ ਏਜੰਟਾਂ ਨੂੰ ਹੁੰਦੀ ਹੈ ਪਰ ਜਿਹੜੇ ਏਜੰਟ ਨਵੇਂ ਹੁੰਦੇ ਹਨ, ਉਨ੍ਹਾਂ ਨੂੰ ਸੇਫ ਲਾਉਣ ਦੀ ਕੋਈ ਜਾਣਕਾਰੀ ਨਹੀਂ ਹੁੰਦੀ।
ਇਹ ਵੀ ਪੜ੍ਹੋ: IPS ਅਫ਼ਸਰ ਧਨਪ੍ਰੀਤ ਕੌਰ ਨੂੰ ਹਾਈਕੋਰਟ ਨੇ ਲਗਾਇਆ 1 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

ਦਰਅਸਲ ਮਿੱਠੂ ਪਹਿਲਾਂ ਏਜੰਟਾਂ ਦੇ ਸੋਸ਼ਲ ਮੀਡੀਆ ’ਤੇ ਬਣੇ ਗਰੁੱਪਾਂ ਵਿਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪ ਵਿਚ ਡੌਂਕੀ ਲਾ ਕੇ ਕਲਾਇੰਟਸ ਨੂੰ ਭੇਜਣ ਦੀ ਪੋਸਟ ਪਾਉਂਦਾ ਹੈ, ਜਿਸ ਤੋਂ ਬਾਅਦ ਟ੍ਰੈਵਲ ਏਜੰਟਸ ਮਿੱਠੂ ਨਾਲ ਸੰਪਰਕ ਕਰਦੇ ਹਨ। ਮਿੱਠੂ ਪਹਿਲਾਂ ਹੀ ਏਜੰਟਾਂ ਜ਼ਰੀਏ ਕਲਾਇੰਟਸ ਨੂੰ ਤਹਿਰਾਨ ਵਿਚ ਕੁਝ ਸਮੇਂ ਦੇ ਸਟੇਅ ਦੀ ਜਾਣਕਾਰੀ ਦਿੰਦੇ ਹਨ ਪਰ ਜਿਉਂ ਹੀ ਕਲਾਇੰਟਸ ਤਹਿਰਾਨ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਫਲਾਈਟ ਰੱਦ ਹੋਣ ਦਾ ਕਹਿ ਕੇ ਹੋਟਲ ਵਿਚ ਸਟੇਅ ਕਰਵਾਉਣ ਲਈ ਲਿਜਾਇਆ ਜਾਂਦਾ ਹੈ, ਜਿਸ ਤੋਂ ਬਾਅਦ ਪਾਕਿਸਤਾਨੀ ਡੌਂਕਰ ਮਿੱਠੂ ਦਾ ਗਰੁੱਪ ਕਲਾਇੰਟਸ ਨੂੰ ਆਪਣੇ ਘਰਾਂ ਵਿਚ ਲਿਜਾ ਕੇ 2 ਦਿਨ ਤਾਂ ਸਹੀ ਢੰਗ ਨਾਲ ਖੁਆਉਂਦਾ-ਪਿਆਉਂਦਾ ਹੈ ਅਤੇ ਫਿਰ ਉਨ੍ਹਾਂ ਨੂੰ ਘਰ ਫੋਨ ਕਰਨ ਲਈ ਕਿਹਾ ਜਾਂਦਾ ਹੈ। ਮਿੱਠੂ ਨੇ ਆਪਣੇ ਘਰ ਵਿਚ ਹੀ ਬੋਰਡਿੰਗ ਕਾਰਡ ਬਣਾਉਣ ਵਾਲਾ ਸਿਸਟਮ ਲਾਇਆ ਹੋਇਆ ਹੈ। ਡੌਂਕਰ ਡਿਮਾਂਡ ਕਰਦੇ ਹਨ ਕਿ ਉਹ ਘਰ ਫੋਨ ਕਰਕੇ ਇਹ ਕਹਿਣ ਕਿ ਉਹ ਉਸ ਦੇਸ਼ ਵਿਚ ਪਹੁੰਚ ਗਏ ਹਨ, ਜਿੱਥੋਂ ਲਈ ਉਹ ਨਿਕਲੇ ਸਨ। ਫਿਰ ਉਨ੍ਹਾਂ ਕੋਲੋਂ ਪਹੁੰਚ ਕੇ ਪੈਸੇ ਮੰਗੇ ਜਾਂਦੇ ਸਨ।
ਇਹ ਵੀ ਪੜ੍ਹੋ: ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤਰ, ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ
ਜੇਕਰ ਕੋਈ ਪਰਿਵਾਰਕ ਮੈਂਬਰ ਪਰੂਫ ਮੰਗਦਾ ਤਾਂ ਡੌਂਕਰ ਕਲਾਇੰਟਸ ਦੇ ਕੱਪੜੇ ਉਤਾਰ ਕੇ ਉਨ੍ਹਾਂ ਦੇ ਹੱਥ-ਮੂੰਹ ਬੰਨ੍ਹ ਕੇ ਡੰਡਿਆਂ ਅਤੇ ਬੈਲਟ ਨਾਲ ਕੁੱਟਮਾਰ ਕਰਦੇ ਦੀ ਵੀਡੀਓ ਬਣਾ ਕੇ ਪਰਿਵਾਰਕ ਮੈਂਬਰਾਂ ਨੂੰ ਵ੍ਹਟਸਐਪ ਕਰਦੇ ਸਨ ਅਤੇ ਫਿਰ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ ਹਨ। ਅਜਿਹੇ ਕਈ ਨੌਜਵਾਨ ਅਤੇ ਪਰਿਵਾਰ ਅਜੇ ਵੀ ਤਹਿਰਾਨ ਵਿਚ ਮਿੱਠੂ ਕੋਲ ਬੰਦੀ ਬਣਾਏ ਹੋਏ ਹਨ, ਜਿਹੜੇ ਵਧੇਰੇ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਹਨ। ਮਿੱਠੂ ਦਾ ਗਰੁੱਪ ਪੈਸੇ ਨਾ ਮਿਲਣ ’ਤੇ ਇਕ ਨੌਜਵਾਨ ਦਾ ਹਾਲ ਹੀ ਵਿਚ ਕਤਲ ਕਰ ਚੁੱਕਾ ਹੈ ਅਤੇ ਕਈਆਂ ਦੇ ਪਰਿਵਾਰਕ ਮੈਂਬਰ ਅਜੇ ਵੀ ਆਪਣੇ ਬੱਚਿਆਂ ਨੂੰ ਛੁਡਵਾਉਣ ਲਈ ਪੈਸਿਆਂ ਦਾ ਇੰਤਜ਼ਾਮ ਕਰ ਰਹੇ ਹਨ।

ਜਲੰਧਰ ਤੋਂ ਪੁਲਸ ਨੇ ਚੁੱਕਿਆ ਮਿੱਠੂ ਡੌਂਕਰ ਦਾ ਹੁੰਡੀ ਹੈਪੀ
ਕਿਸੇ ਹੋਰ ਸੂਬੇ ਦੀ ਪੁਲਸ ਨੇ 2 ਦਿਨ ਪਹਿਲਾਂ ਹੀ ਪਾਕਿਸਤਾਨੀ ਡੌਂਕਰ ਮਿੱਠੂ ਦੇ ਹੁੰਡੀ (ਕਲਾਇੰਟ ਦੇ ਪਰਿਵਾਰਕ ਮੈਂਬਰਾਂ ਤੋਂ ਪੈਸੇ ਲੈ ਕੇ ਮਿੱਠੂ ਤਕ ਪਹੁੰਚਾਉਣ ਵਾਲਾ) ਹੈਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੈਪੀ ਨਾਂ ਦਾ ਹੁੰਡੀ ਕਾਫ਼ੀ ਲੰਮੇ ਸਮੇਂ ਤੋਂ ਮਿੱਠੂ ਨਾਲ ਜੁੜਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮਿੱਠੂ ਨੇ ਹੈਪੀ ਨੂੰ ਕਲਾਇੰਟ ਦੇ ਪਰਿਵਾਰਕ ਮੈਂਬਰ ਤੋਂ ਪੈਸੇ ਲੈਣ ਲਈ ਜਲੰਧਰ ਬੁਲਾਇਆ ਸੀ ਅਤੇ ਹੈਪੀ ਨੂੰ ਪੈਸੇ ਫੜਨ ਲਈ ਜਲੰਧਰ ਭੇਜਿਆ ਸੀ। ਜਿਉਂ ਹੀ ਹੈਪੀ ਪੈਸੇ ਲੈਣ ਆਇਆ ਤਾਂ ਟ੍ਰੈਪ ਲਾ ਕੇ ਖੜ੍ਹੀ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਇਕ ਪ੍ਰਿੰਸ ਨਾਂ ਦੇ ਨੌਜਵਾਨ ਦਾ ਨਾਂ ਵੀ ਸਾਹਮਣੇ ਆਇਆ ਪਰ ਉਹ ਫ਼ਰਾਰ ਹੋ ਚੁੱਕਾ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਅਮਰੀਕਾ ਜਾ ਰਹੇ ਪੰਜਾਬੀ ਸਣੇ 2 ਨੌਜਵਾਨਾਂ ਦਾ ਡੌਂਕਰਾਂ ਨੇ ਗੋਲ਼ੀਆਂ ਮਾਰ ਕੀਤਾ ਕਤਲ
ਜਲੰਧਰ ’ਚ ਗੈਂਗਸਟਰਾਂ ਤੋਂ ਲੈ ਕੇ ਡਰੱਗ ਸਮੱਗਲਰਾਂ ਦੇ ਫਰਜ਼ੀ ਪਾਸਪੋਰਟ ਬਣਵਾ ਕੇ ਵਿਦੇਸ਼ ਭੇਜ ਰਿਹਾ ਇਕ ਗਰੁੱਪ
ਜ਼ਮਾਨਤ ’ਤੇ ਜੇਲ ਵਿਚੋਂ ਬਾਹਰ ਆਏ ਗੈਂਗਸਟਰਾਂ ਤੋਂ ਲੈ ਕੇ ਡਰੱਗ ਸਮੱਗਲਰਾਂ ਦੇ ਫਰਜ਼ੀ ਪਾਸਪੋਰਟ ਬਣਵਾ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਵਾਲਾ ਇਕ ਗਰੁੱਪ ਜਲੰਧਰ ਵਿਚ ਕਾਫ਼ੀ ਸਮੇਂ ਤੋਂ ਐਕਟਿਵ ਹੈ। ਇਹ ਗਰੁੱਪ ਜਲੰਧਰ ਦੇ ਕਈ ਗੈਂਗਸਟਰਾਂ ਨੂੰ ਵਿਦੇਸ਼ ਵੀ ਭੇਜ ਚੁੱਕਾ ਹੈ। ਇਹ ਗਰੁੱਪ ਪੈਸਿਆਂ ਦੀ ਡੀਲ ਵੀ ਐੱਫ਼. ਆਈ. ਆਰ. ਦੇ ਹਿਸਾਬ ਨਾਲ ਕਰਦਾ ਹੈ, ਜਿਸ ਵਿਚ ਕਈ ਏਜੰਟ ਵੀ ਸ਼ਾਮਲ ਹਨ। ਮੁਜਰਿਮ ਦਾ ਪਾਸਪੋਰਟ ਬਣਵਾਉਣ ਲਈ ਇਹ ਗਰੁੱਪ ਜਲੰਧਰ ਨਹੀਂ, ਸਗੋਂ ਦੂਰ-ਦੁਰਾਡੇ ਦੇ ਸੂਬਿਆਂ ਨੂੰ ਚੁਣਦਾ ਹੈ, ਜਿਥੇ ਗਰੁੱਪ ਵਿਚ ਸ਼ਾਮਲ ਲੋਕਾਂ ਦੀ ਪਾਸਪੋਰਟ ਆਫਿਸ ਤੋਂ ਲੈ ਕੇ ਪੁਲਸ ਵਿਚ ਪੂਰੀ ਸੈਟਿੰਗ ਹੁੰਦੀ ਹੈ।
ਮੁਜਰਿਮਾਂ ਦੀ ਤਸਵੀਰ ਨੂੰ ਛੱਡ ਕੇ ਉਨ੍ਹਾਂ ਦਾ ਨਾਂ ਅਤੇ ਘਰ ਦਾ ਪਤਾ ਸਭ ਕੁਝ ਬਦਲ ਦਿੱਤਾ ਜਾਂਦਾ ਹੈ। ਪੁਲਸ ਵੈਰੀਫਿਕੇਸ਼ਨ ਵੀ ਤੁਰੰਤ ਕਲੀਅਰ ਕਰਵਾ ਦਿੱਤੀ ਜਾਂਦੀ ਹੈ। ਇਥੋਂ ਤਕ ਕਿ ਗਰੁੱਪ ਦੀ ਇੰਨੀ ਸੈਟਿੰਗ ਹੈ ਕਿ ਅਜਿਹੇ ਪਾਸਪੋਰਟ ਡਾਕ ਦੀ ਥਾਂ ਹੱਥੋ-ਹੱਥ ਲੈ ਲਏ ਜਾਂਦੇ ਹਨ ਅਤੇ ਡਾਕੀਏ ਦੇ ਦਸਤਖ਼ਤ ਵੀ ਖ਼ੁਦ ਵੀ ਕਰਵਾ ਲੈਂਦੇ ਹਨ।
ਇਹ ਵੀ ਪੜ੍ਹੋ: Punjab: ਭਿਆਨਕ ਸੜਕ ਹਾਦਸੇ ਨੇ ਦੋ ਘਰਾਂ 'ਚ ਵਿਛਾ 'ਤੇ ਸੱਥਰ, 2 ਨੌਜਵਾਨਾਂ ਦੀ ਦਰਦਨਾਕ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਅੱਜ ਫਿਰ ਅੱਤਵਾਦੀਆਂ ਦੇ 2 ਹੋਰ ਸਾਥੀ ਗ੍ਰਿਫ਼ਤਾਰ, ਟਾਰਗੇਟ ਕਿਲਿੰਗ ਦਾ ਸੀ ਇਰਾਦਾ, DGP ਨੇ ਕੀਤਾ ਖੁਲਾਸਾ
NEXT STORY