ਰੋਹਤਕ/ਚੰਡੀਗੜ੍ਹ, (ਇੰਟ.)— ਜਬਰ-ਜ਼ਨਾਹ ਦੇ ਮਾਮਲੇ 'ਚ 20 ਸਾਲ ਦੀ ਜੇਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਸੰਬੰਧੀ ਡਾਕਟਰਾਂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਰੋਹਤਕ ਜੇਲ 'ਚ ਰਾਮ ਰਹੀਮ ਦੀ ਜਾਂਚ ਕਰਨ ਆਈ ਡਾਕਟਰਾਂ ਦੀ ਇਕ ਟੀਮ ਨੇ ਕਿਹਾ ਕਿ ਉਹ ਸੈਕਸ ਐਡਿਕਟ ਹੈ ਤੇ ਇਸੇ ਕਾਰਨ ਜੇਲ 'ਚ ਉਸ ਦੀ ਹਾਲਤ ਖਰਾਬ ਹੋ ਰਹੀ ਹੈ। ਉਹ ਲਗਾਤਾਰ ਬੇਚੈਨ ਰਹਿੰਦਾ ਹੈ ਅਤੇ ਉਸ ਨੂੰ ਨੀਂਦ ਨਹੀਂ ਆਉਂਦੀ।
ਰਾਮ ਰਹੀਮ ਦੀ ਜਾਂਚ ਕਰਨ ਵਾਲੇ ਇਕ ਡਾਕਟਰ ਨੇ ਕਿਹਾ ਕਿ ਰਾਮ ਰਹੀਮ ਸੈਕਸ ਦਾ ਆਦੀ ਹੈ। ਡੇਰਾ ਆਸ਼ਰਮ ਤੋਂ ਜੇਲ ਆਉਣ ਪਿੱਛੋਂ ਉਸ ਨੂੰ ਸਰੀਰਕ ਸੁਖ ਨਹੀਂ ਮਿਲਿਆ, ਜਿਸ ਕਾਰਨ ਉਹ ਬੇਚੈਨ ਰਹਿੰਦਾ ਹੈ। ਉਸ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਜੇ ਉਸ ਦੇ ਇਲਾਜ 'ਚ ਦੇਰੀ ਕੀਤੀ ਗਈ ਤਾਂ ਸਮੱਸਿਆ ਵੱਡੀ ਹੋ ਸਕਦੀ ਹੈ। ਉਸ ਨੂੰ ਤੁਰੰਤ ਇਲਾਜ ਦੀ ਲੋੜ ਹੈ।
ਰਾਮ ਰਹੀਮ ਲੈਂਦਾ ਸੀ ਸੈਕਸ ਟਾਨਿਕ- ਡੇਰੇ ਦੇ ਇਕ ਸਾਬਕਾ ਸੇਵਾਦਾਰ ਨੇ ਦਾਅਵਾ ਕੀਤਾ ਹੈ ਕਿ ਰਾਮ ਰਹੀਮ ਸੈਕਸ ਟਾਨਿਕ ਲੈਂਦਾ ਸੀ। ਉਸ ਲਈ ਆਸਟ੍ਰੇਲੀਆ ਅਤੇ ਕਈ ਹੋਰਨਾਂ ਦੇਸ਼ਾਂ ਤੋਂ ਤਾਕਤ ਵਧਾਉਣ ਲਈ ਪੀਣ ਵਾਲੇ ਪਦਾਰਥ ਮੰਗਵਾਏ ਜਾਂਦੇ ਸਨ। ਇੰਨਾ ਹੀ ਨਹੀਂ, ਕੁਝ ਲੋਕਾਂ ਨੇ ਇਥੋਂ ਤਕ ਦਾਅਵਾ ਕੀਤਾ ਹੈ ਕਿ ਉਹ ਡਰੱਗਜ਼ ਦੀ ਵਰਤੋਂ ਕਰਦਾ ਸੀ। 1988 ਤਕ ਉਸ ਨੂੰ ਸ਼ਰਾਬ ਦੀ ਵਰਤੋਂ ਕਰਦਿਆਂ ਦੇਖਿਆ ਗਿਆ ਸੀ। ਉਸ ਦੀ ਇਸ ਸੰਬੰਧੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ ਸੀ।
ਖੱਟੜ ਆਪਣੀਆਂ ਅਸਫਲਤਾਵਾਂ ਲਈ ਖੁਦ ਜ਼ਿੰਮੇਵਾਰ : ਪ੍ਰੋ. ਦਰਬਾਰੀ ਲਾਲ
NEXT STORY