ਜਲੰਧਰ (ਸੋਨੂੰ)— ਇਥੋਂ ਦੇ ਪਿੰਡ ਕੁਕੜ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਦੁਬਈ 'ਚ ਕੰਮ ਕਰਦੇ ਸਮੇਂ ਹਾਦਸਾ ਵਾਪਰਨ ਕਰਕੇ ਮੌਤ ਹੋ ਗਈ। ਮੌਤ ਦੀ ਖਬਰ ਸੁਣਦੇ ਹੀ ਪਰਿਵਾਰ 'ਚ ਮਾਤਮ ਛਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਦੇ ਬੇਟੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਬਈ 'ਚ ਚਾਚੇ ਦੇ ਮੁੰਡੇ ਕੋਲੋਂ ਪਿਤਾ ਦੀ ਮੌਤ ਹੋਣ ਦੀ ਖਬਰ ਮਿਲੀ ਸੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸਵੇਰੇ ਪਰਿਵਾਰ ਪਿਤਾ ਦੀ ਗੱਲਬਾਤ ਹੋਈ ਸੀ। ਦੁਪਹਿਰ ਦੇ ਸਮੇਂ ਹਾਦਸਾ ਵਾਪਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਖਬਰ ਮਿਲੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਿਛਲੇ 22 ਸਾਲਾਂ ਤੋਂ ਦੁਬਈ 'ਚ ਇਕ ਕੰਪਨੀ 'ਚ ਕੰਮ ਕਰ ਰਹੇ ਸਨ। ਦੁਬਈ 'ਚ ਹੀ ਉਸ ਦੇ ਚਾਚਾ ਸਮੇਤ ਚਚੇਰਾ ਭਰਾ ਵੀ ਰਹਿੰਦੇ ਹਨ। ਬੀਤੇ ਦਿਨ ਗੈਸ ਪਾਈਪ ਦੀ ਕਟਿੰਗ ਕਰਦੇ ਸਮੇਂ ਇਕ ਧਮਾਕਾ ਹੋਇਆ, ਜਿਸ ਕਾਰਨ ਉਨ੍ਹਾਂ ਦੇ ਪਿਤਾ ਦੇ ਸਿਰ 'ਤੇ ਸੱਟ ਲੱਗ ਗਈ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਦੁਬਈ 'ਚ ਅਜੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪਿਤਾ ਬਲਵਿੰਦਰ ਦੀ ਮ੍ਰਿਤਕ ਦੇਹ ਭਾਰਤ ਭੇਜੀ ਜਾਵੇਗੀ।
ਵੱਡੇ ਅਧਿਕਾਰੀਆਂ ਨੇ ਲਏ ਸਰਕਾਰੀ ਸਕੂਲ ਦੇ 2-2 ਬੱਚੇ ਗੋਦ
NEXT STORY