ਜਲੰਧਰ, (ਖੁਰਾਣਾ)— ਬੂਟਾ ਮੰਡੀ ਵਿਚ ਚਾਰਾ ਮੰਡੀ ਵਾਲੀ ਥਾਂ 'ਤੇ ਲੜਕੀਆਂ ਦਾ ਕਾਲਜ ਬਣਵਾਉਣ ਦੀ ਮੰਗ ਨੂੰ ਲੈ ਕੇ ਸਰਬ ਸਮਾਜ ਸੰਘਰਸ਼ ਕਮੇਟੀ ਦਾ ਰੋਸ ਧਰਨਾ ਅੱਜ ਵੀ ਜਾਰੀ ਰਿਹਾ। ਜਿਸ ਦੌਰਾਨ ਲੜਕੀਆਂ ਨੇ ਡਾ. ਅੰਬੇਡਕਰ ਚੌਕ 'ਤੇ ਬੈਠਕ ਕੇ ਕਾਲਜ ਬਣਾਉਣ ਦੀ ਮੰਗ ਕੀਤੀ। ਕਮੇਟੀ ਦੇ ਪ੍ਰਧਾਨ ਜਗਦੀਸ਼ ਦੀਸ਼ਾ ਨੇ ਕਿਹਾ ਕਿ ਮੌਜੂਦਾ ਸਰਕਾਰ ਇਸ ਮੰਗ ਵੱਲ ਜ਼ਰਾ ਵੀ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਮੰਗ ਪੂਰੀ ਨਾ ਹੋਣ ਤੱਕ ਪਿੱਛੇ ਨਹੀਂ ਹਟਾਂਗੇ।
ਰੱਖੜੀ 'ਤੇ ਪਤਨੀ ਗਈ ਸੀ ਪੇਕੇ, ਪਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY