ਜਲੰਧਰ : ਭੋਲਾ ਡਰੱਗ ਰੈਕਟ ਮਾਮਲੇ ਦੀ ਜਾਂਚ ਕਰਨ ਵਾਲੇ ਈ. ਡੀ. ਅਫਸਰ ਨਿਰੰਜਣ ਸਿੰਘ ਨੇ ਆਪਣੀ ਰਿਟਾਇਰਮੈਂਟ ਤੋਂ ਕਰੀਬ ਢਾਈ ਸਾਲ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਨਿਰੰਜਣ ਸਿੰਘ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਜਾਂਚ ਅਧਿਕਾਰੀ ਤੋਂ ਉਤਾਰ ਕੇ ਸੁਪਰਵਾਈਜ਼ਰ ਦੇ ਤੌਰ 'ਤੇ ਨਿਯੁਕਤ ਕੀਤਾ ਹੋਇਆ ਸੀ। ਇਸ ਲਈ ਉਹ ਜਾਂਚ ਕਰਨ ਦੀ ਬਜਾਏ ਬਾਕੀ ਕੇਸਾਂ ਦੀ ਸੁਪਰਵੀਜ਼ਨ ਹੀ ਕਰ ਰਹੇ ਸਨ। ਨਿਰੰਜਣ ਸਿੰਘ ਮੁਤਾਬਕ ਉਨ੍ਹਾਂ ਨੇ ਕਰੀਬ 500 ਕਰੋੜ ਦੀਆਂ ਪ੍ਰਾਪਰਟੀਆਂ ਅਟੈਚ ਕਰਵਾਈਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੇ 6 ਹਜ਼ਾਰ ਕਰੋੜ ਭੋਲਾ ਡਰੱਗ ਰੈਕਟ ਮਾਮਲੇ 'ਚ ਪੰਜਾਬ ਪੁਲਸ ਨੇ 9 ਮਾਮਲੇ ਦਰਜ ਕੀਤੇ ਸਨ। ਇਸ ਰੈਕਟ 'ਚ ਈ. ਡੀ. ਮਨੀ ਲਾਂਡਰਿੰਗ 'ਚ ਸਾਬਕਾ ਜੇਲ ਮੰਤਰੀ ਸਰਵਣ ਸਿੰਘ ਫਿਲੌਰ, ਉਨ੍ਹਾਂ ਦੇ ਬੇਟੇ ਦਮਨਬੀਰ ਸਿੰਘ, ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਅਤੇ ਫਿਲੌਰ ਦੇ ਅਕਾਲੀ ਨੇਤਾ ਚੂਨੀ ਲਾਲ ਗਾਬਾ ਦੇ ਖਿਲਾਫ ਚਾਰਜਸ਼ੀਟ ਫਾਈਲ ਹੋ ਚੁੱਕੀ ਹੈ। ਜੁਆਇੰਟ ਡਾਇਰੈਕਟਰ ਡਾ. ਗਿਰੀਸ਼ ਬਾਲੀ ਨੇ ਉਨ੍ਹਾਂ ਦੇ ਅਸਤੀਫੇ ਨੂੰ ਮੁੱਖ ਦਫਤਰ ਵਿਖੇ ਭੇਜ ਦਿੱਤਾ ਹੈ ਅਤੇ ਇਹ ਹੁਣ ਡਾਇਰੈਕਟਰ ਤੈਅ ਕਰਨਗੇ ਕਿ ਇਸ ਨੂੰ ਮਨਜ਼ੂਰੀ ਦੇਣੀ ਹੈ ਜਾਂ ਨਹੀਂ। ਇਸ 'ਤੇ 3 ਮਹੀਨਿਆਂ 'ਚ ਫੈਸਲਾ ਲਿਆ ਜਾਣਾ ਹੈ।
ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, ਕਾਰ ਨੂੰ ਕੀਤਾ ਅੱਗ ਦੇ ਹਵਾਲੇ
NEXT STORY