ਜਲੰਧਰ : ਪੰਜਾਬ ਵਿਚ ਸੱਤਾ ਦਾ ਇਕ ਸਾਲ ਪੂਰਾ ਹੋਣ 'ਤੇ ਜਿੱਥੇ ਕਾਂਗਰਸ ਵਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਅਕਾਲੀ ਦਲ ਵਲੋਂ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ। ਅਕਾਲੀ ਆਗੂਆਂ ਵਲੋਂ ਆਪਣੇ ਫੇਸਬੁਕ ਪ੍ਰੋਫਾਈਲ 'ਤੇ ਕਾਲੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕਾਲੀ ਤਸਵੀਰ ਲਗਾਉਂਦੇ ਹੋਏ ਲਿਖਿਆ ਹੈ ਕਿ ਖੁਸ਼ਹਾਲੀ ਤੋਂ ਬਦਹਾਲੀ ਤੱਕ। ਜੋਸ਼ੀਲੇ ਰੰਗਲੇ ਪੰਜਾਬ ਨੂੰ ਕਾਂਗਰਸ ਸਰਕਾਰ ਨੇ ਘੁੱਪ ਹਨ੍ਹੇਰੇ ਵਿਚ ਧੱਕ ਦਿੱਤਾ ਹੈ।
ਜੀ ਹਾਂ, ਇਹ ਹਨੇਰਾ ਹੈ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਹਾਲਾਤ ਨਾਲ ਜੂਝਦੇ ਪਰਿਵਾਰਕ ਮੈਂਬਰਾਂ, ਨੌਜਵਾਨ ਜਿਨ੍ਹਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ, ਦੱਬੇ ਕੁਚਲੇ ਲੋਕ ਜਿਨ੍ਹਾਂ ਦੇ ਸਮਾਜਿਕ ਭਲਾਈ ਲਾਭ ਲੁੱਟ ਲਏ ਗਏ, ਹਜ਼ਾਰਾਂ ਲੋਕ ਜਿਹੜੇ ਬਠਿੰਡਾ ਥਰਮਲ ਪਲਾਂਟ ਦੇ ਬੰਣ ਹੋਣ ਕਾਰਨ ਬੇਰੁਜ਼ਗਾਰ ਕਰ ਦਿੱਤੇ ਗਏ। ਪੰਜਾਬ ਦੇ ਹਰੇਕ ਤਬਕੇ ਦੇ ਭਵਿੱਖ ਵਿਚ ਹਨ੍ਹੇਰਾ ਦਿਖਾਈ ਦਿੰਦਾ ਹੈ। ਇਸੇ ਲਈ ਅੱਜ ਪ੍ਰੋਫਾਈਲ 'ਤੇ ਹਨ੍ਹੇਰੇ ਦੀ ਪ੍ਰਤੀਕ ਕਾਲੀ ਤਸਵੀਰ ਲਗਾਈ ਗਈ ਹੈ।
ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਦਿੱਤਾ ਮੈਮੋਰੰਡਮ
NEXT STORY