ਜਲੰਧਰ (ਅਨਿਲ ਪਾਹਵਾ)- ਅਕਸਰ ਕਿਹਾ ਜਾਂਦਾ ਹੈ ਕਿ ਸਿਹਤ ਅਤੇ ਸਿੱਖਿਆ ਮੁੱਢਲੀਆਂ ਜ਼ਰੂਰਤਾਂ ਹਨ ਅਤੇ ਹਰ ਨਾਗਰਿਕ ਤੱਕ ਇਹ ਪਹੁੰਚਣੀਆਂ ਚਾਹੀਦੀਆਂ ਹਨ। ਸਿਹਤ ਵਿਭਾਗ ’ਚ ਜੋ ਕੁਝ ਚੱਲ ਰਿਹਾ ਹੈ, ਉਹ ਸਭ ਨੂੰ ਪਤਾ ਹੀ ਹੈ ਪਰ ਸਿੱਖਿਆ ਵਿਭਾਗ ’ਚ ਵੀ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।
ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਬੱਚਿਆਂ ਨੂੰ ਜੀਵਨ ਦਾ ਫਲਸਫਾ ਦੇਣ ਲਈ ਜਿਨ੍ਹਾਂ ਮਾਧਿਅਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ’ਚ ਵੀ ਹੇਰਾਫੇਰੀ ਸ਼ੁਰੂ ਹੋ ਗਈ ਹੈ। ਸਿੱਖਿਆ ਲਈ ਸਭ ਤੋਂ ਜ਼ਰੂਰੀ ਪੁਸਤਕਾਂ ਹੁੰਦੀਆਂ ਹਨ ਅਤੇ ਜੇ ਪੁਸਤਕਾਂ ਹੀ ਨਕਲੀ ਛਪ ਜਾਣ ਤਾਂ ਫਿਰ ਕੀ ਸਿੱਖਿਆ ਅਤੇ ਕੀ ਬੱਚਿਆਂ ਦਾ ਭਵਿੱਖ।
ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ! 10ਵੀਂ ਫੇਲ੍ਹ ਵਿਦਿਆਰਥੀ ਨੇ ਜਲੰਧਰ ਦੇ BSF ਹੈੱਡਕੁਆਰਟਰ ਬਾਹਰ ਕੀਤਾ ਸੀ ਬਲਾਸਟ
ਐੱਨ. ਸੀ. ਈ. ਆਰ. ਟੀ. ਨੇ ਅਪਡੇਟ ਕੀਤੀਆਂ ਕਈ ਕਿਤਾਬਾਂ
ਪਿਛਲੇ ਕੁਝ ਸਮੇਂ ’ਚ ਸਿੱਖਿਆ ਵਿਭਾਗ ’ਚ ਬਦਲਾਅ ਦੀ ਇਕ ਨੀਤੀ ਚੱਲ ਰਹੀ ਹੈ, ਜਿਸ ’ਚ ਪੁਰਾਣੀ ਵਿਵਸਥਾ ਨੂੰ ਬਦਲ ਕੇ ਕਿਤਾਬਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਐੱਨ. ਸੀ. ਈ. ਆਰ. ਟੀ. ਵੱਲੋਂ ਕੁਝ ਕਲਾਸਾਂ ਦੀਆਂ ਪੁਸਤਕਾਂ ’ਚ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ’ਚ ਪੰਜਵੀਂ, ਨੌਵੀਂ ਅਤੇ ਦਸਵੀਂ ਦੀਆਂ ਪੁਸਤਕਾਂ ਸ਼ਾਮਲ ਹਨ। ਪੁਸਤਕਾਂ ਅਪਡੇਟ ਕੀਤੇ ਜਾਣ ਦੇ ਚੱਕਰ ’ਚ ਅਜੇ ਤੱਕ ਬਾਜ਼ਾਰ ’ਚ ਕਿਤਾਬਾਂ ਨਹੀਂ ਪਹੁੰਚੀਆਂ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਧੋਗੜੀ ਰੋਡ ’ਤੇ ਚੱਲ ਰਿਹਾ 'ਨਕਲੀ ਕਿਤਾਬ' ਰੈਕੇਟਪਤਾ ਲੱਗਾ ਹੈ ਕਿ ਜਲੰਧਰ ਦੇ ਧੋਗੜੀ ਰੋਡ ’ਤੇ ਸਥਿਤ ਇੰਡਸਟਰੀਅਲ ਜ਼ੋਨ ’ਚ ਇਕ ਪ੍ਰਿੰਟਰ ਨੇ ਨੌਵੀਂ ਕਲਾਸ ਦੀਆਂ ਪੁਸਤਕਾਂ ਛਾਪ ਦਿੱਤੀਆਂ ਹਨ। ਜਿਸ ’ਚ ਗਣਿਤ, ਸਾਇੰਸ, ਹਿੰਦੀ, ਇੰਗਲਿਸ਼ ਅਤੇ ਸੋਸ਼ਲ ਸਟੱਡੀ ਦੀਆਂ ਕਿਤਾਬਾਂ ਸ਼ਾਮਲ ਹਨ। ਐੱਨ. ਸੀ. ਈ. ਆਰ. ਟੀ. ਵੱਲੋਂ ਕਿਤਾਬਾਂ ਮੁਹੱਈਆ ਨਾ ਕਰਵਾਏ ਜਾਣ ਕਾਰਨ ਵਿਦਿਆਰਥੀ ਇਸ ਪ੍ਰਿੰਟਰ ਵੱਲੋਂ ਬਣਾਈਆਂ ਗਈਆਂ ਨਕਲੀ ਕਿਤਾਬਾਂ ਬਾਜ਼ਾਰ ਵਿਚੋਂ ਖ਼ਰੀਦਣ ਲਈ ਮਜਬੂਰ ਹੋ ਰਹੇ ਹਨ ਅਤੇ ਪ੍ਰਿੰਟਰ ਦੀ ਇਨ੍ਹੀਂ ਦਿਨੀਂ ਮੌਜ ਲੱਗੀ ਹੋਈ ਹੈ।
ਇਹ ਵੀ ਪੜ੍ਹੋ: ਲਾਲ ਰੰਗ ਦੀ ਟੀ-ਸ਼ਰਟ ਵਾਲੇ ਨੌਜਵਾਨ ਨੇ ਜਲੰਧਰ ਪੁਲਸ ਨੂੰ ਪਾਈਆਂ ਭਾਜੜਾਂ! ਪੂਰਾ ਮਾਮਲਾ ਕਰੇਗਾ ਹੈਰਾਨ
ਐੱਨ. ਸੀ. ਈ. ਆਰ. ਟੀ. ਦੀਆਂ ਆਨਲਾਈਨ ਕਿਤਾਬਾਂ ਚੋਰੀ ਕਰਕੇ ਛਾਪ ਦਿੱਤੀਆਂ ਨਕਲੀ ਕਿਤਾਬਾਂ
ਐੱਨ. ਸੀ. ਈ. ਆਰ. ਟੀ. ਨੇ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ’ਚ ਫਿਲਹਾਲ ਕੋਈ ਉਤਸੁਕਤਾ ਨਹੀਂ ਵਿਖਾਈ ਅਤੇ ਪੁਸਤਕਾਂ ਆਨਲਾਈਨ ਮੁਹੱਈਆ ਕਰਵਾ ਦਿੱਤੀਆਂ ਪਰ ਪੰਜਾਬ ਦੇ ਕਈ ਹਿੱਸਿਆਂ ’ਚ ਅਜਿਹੇ ‘ਧੁਰੰਤਰ’ ਬੈਠੇ ਸਨ, ਜਿਨ੍ਹਾਂ ਨੇ ਆਨਲਾਈਨ ਪੁਸਤਕਾਂ ਡਾਊਨਲੋਡ ਕਰਕੇ ਪ੍ਰਕਾਸ਼ਿਤ ਕਰ ਦਿੱਤੀਆਂ ਅਤੇ ਬਾਜ਼ਾਰ ’ਚ ਵਿਕਰੀ ਲਈ ਮੁਹੱਈਆ ਵੀ ਕਰਵਾ ਦਿੱਤੀਆਂ। ਇਸ ਲਾਈਨ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ’ਚ ਇਸ ਸਬੰਧੀ ਕੰਮ ਕਾਫ਼ੀ ਵੱਡੇ ਪੱਧਰ ’ਤੇ ਚੱਲ ਰਿਹਾ ਹੈ ਅਤੇ ਐੱਨ. ਸੀ. ਈ. ਆਰ. ਟੀ. ਦੀਆਂ ਉਨ੍ਹਾਂ ਕਿਤਾਬਾਂ ਨੂੰ ਧੜੱਲੇ ਨਾਲ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਜੋ ਅਜੇ ਬਾਜ਼ਾਰ ’ਚ ਐੱਨ. ਸੀ. ਈ. ਆਰ. ਟੀ. ਮੁਹੱਈਆ ਨਹੀਂ ਕਰਵਾ ਸਕਿਆ ਹੈ।
ਇਹ ਵੀ ਪੜ੍ਹੋ: ਪੰਜਾਬ: 12 ਜੁਲਾਈ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਲਿਆ ਗਿਆ ਵੱਡਾ ਫ਼ੈਸਲਾ
ਸਿੱਖਿਆ ਵਿਭਾਗ ਨੂੰ ਭਣਕ ਤੱਕ ਨਹੀਂ
ਹੈਰਾਨੀ ਦੀ ਗੱਲ ਹੈ ਕਿ ਜਲੰਧਰ ’ਚ ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ ਅਤੇ ਸ਼ਰੇਆਮ ਇਹ ਧੰਦਾ ਚੱਲ ਰਹਾ ਹੈ। ਜੇਕਰ ਇਹ ਮਾਮਲਾ ਮੀਡੀਆ ਤੱਕ ਪਹੁੰਚ ਗਿਆ ਹੈ ਤਾਂ ਸਿੱਖਿਆ ਵਿਭਾਗ ਨੂੰ ਇਸ ਦੀ ਭਣਕ ਕਿਉਂ ਨਹੀਂ ਲੱਗੀ। ਇਸ ਦਾ ਇਕ ਹੀ ਮਤਲਬ ਨਿਕਲਦਾ ਹੈ ਕਿ ਜਾਂ ਤਾਂ ਸਿੱਖਿਆ ਵਿਭਾਗ ਗੰਭੀਰ ਨਹੀਂ ਹੈ ਜਾਂ ਫਿਰ ਕਥਿਤ ਤੌਰ ’ਤੇ ਬਾਪ-ਬੇਟਾ ਪ੍ਰਿੰਟਰ ਦੇ ਨਾਲ ਕੋਈ ਸੈਟਿੰਗ ਹੋ ਚੁੱਕੀ ਹੈ। ਨਹੀਂ ਤਾਂ ਜੇ ਐੱਨ. ਸੀ. ਈ. ਆਰ. ਟੀ. ਦੀ ਕਿਤਾਬ ਛਪੀ ਹੀ ਨਹੀਂ ਸੀ ਤਾਂ ਉਹ ਵਿਦਿਆਰਥੀਆਂ ਦੇ ਬੈਗਾਂ ’ਚ ਕਿੱਥੋਂ ਆ ਗਈ, ਇਹ ਕਿਸੇ ਨੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਸ ਮਾਮਲੇ ’ਚ ਕੁਝ ਹੋਰ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ, ਜਿਸ ਬਾਰੇ ਆਉਣ ਵਾਲੇ ਸਮੇਂ ’ਚ ਹੋਰ ਖ਼ੁਲਾਸੇ ਕੀਤੇ ਜਾਣਗੇ।
ਮਹਿੰਗੇ ਭਾਅ ’ਤੇ ਵੇਚ ਕੇ ਹੋ ਰਹੀ ਸ਼ਰੇਆਮ ਲੁੱਟਸੂਤਰਾਂ ਦੇ ਹਵਾਲੇ ਨਾਲ ਇਹ ਵੀ ਖ਼ਬਰ ਮਿਲੀ ਹੈ ਕਿ ਬਾਪ-ਬੇਟਾ ਦੀ ਇਹ ਪ੍ਰਿੰਟਿੰਗ ਪ੍ਰੈੱਸ ਸ਼ਹਿਰ ’ਚ ਚਾਰ-ਪੰਜ ਕਿਤਾਬ ਵਿਕਰੇਤਾਵਾਂ ਨੂੰ ਇਹ ਪੁਸਤਕਾਂ ਮੁਹੱਈਆ ਕਰਵਾ ਚੁੱਕੀ ਹੈ ਅਤੇ ਇਨ੍ਹਾਂ ਦੁਕਾਨਾਂ ’ਤੇ ਧੜੱਲੇ ਨਾਲ ਇਹ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ਦੁਕਾਨਦਾਰ ਤਾਂ ਇਹ ਕਹਿ ਕੇ ਮਹਿੰਗੇ ਭਾਅ ’ਤੇ ਕਿਤਾਬ ਵੇਚ ਰਹੇ ਹਨ ਕਿ ਕਿਤਾਬ ਦੀ ਸ਼ਾਰਟੇਜ ਹੈ ਅਤੇ ਉਨ੍ਹਾਂ ਨੇ ਬਲੈਕ 'ਚ ਕਿਤਾਬ ਖ਼ਰੀਦੀ ਹੈ।
ਇਹ ਵੀ ਪੜ੍ਹੋ: ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ’ਚ ਲੋਕਾਂ ਦੇ ਨਜ਼ਰ ਰੱਖਣਗੇ ਕੈਮਰੇ, ਘਰ ਪਹੁੰਚੇਗਾ ਚਲਾਨ
NEXT STORY