ਚੰਡੀਗੜ੍ਹ, (ਗੁਰਉਪਦੇਸ਼ ਭੁੱਲਰ)— ਪੰਜਾਬ ਦਾ ਫਰੀਦਕੋਟ ਲੋਕ ਸਭਾ ਹਲਕਾ ਵੀ ਰਾਜ ਦੀ ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ ਵਰਗੀਆਂ ਹੌਟ ਸੀਟਾਂ ਤੋਂ ਘੱਟ ਅਹਿਮੀਅਤ ਨਹੀਂ ਰੱਖਦਾ। ਇਹ ਹਾਈ-ਪ੍ਰੋਫਾਈਲ ਹਲਕਾ ਰਿਹਾ ਹੈ। ਬੇਅਦਬੀ ਮਾਮਲਿਆਂ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਦੇਸ਼-ਵਿਦੇਸ਼ 'ਚ ਚਰਚਾ ਦਾ ਕੇਂਦਰ ਰਹੇ ਬਰਗਾੜੀ ਅਤੇ ਬਹਿਬਲਕਲਾਂ ਖੇਤਰ ਵੀ ਇਸ ਹਲਕੇ 'ਚ ਆਉਂਦੇ ਹਨ। ਇਸ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸੰਸਦ ਮੈਂਬਰ ਰਹੇ ਹਨ। ਸਾਲ 1977 ਤੋਂ ਲੈ ਕੇ 2004 ਤੱਕ ਇਹ ਹਲਕਾ ਜਨਰਲ ਸੀ ਅਤੇ ਸਾਲ 2009 'ਚ ਇਹ ਲੋਕ ਸਭਾ ਖੇਤਰ ਰਾਖਵਾਂ ਬਣਾ ਦਿੱਤਾ ਗਿਆ। ਇਸ ਹਲਕੇ ਦਾ ਚੋਣ ਇਤਹਾਸ ਵੀ ਬਹੁਤ ਦਿਲਚਸਪ ਹੈ। 2014 ਦੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਇਸ 'ਤੇ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਕੇ ਪਿਛਲੇ ਇਤਹਾਸ ਨੂੰ ਪਲਟ ਦਿੱਤਾ। ਇਸ ਸੀਟ 'ਤੇ ਜ਼ਿਆਦਾ ਵਾਰ ਅਕਾਲੀ ਦਲ ਦਾ ਹੀ ਕਬਜ਼ਾ ਰਿਹਾ ਹੈ। 1977 ਤੋਂ 2004 ਤੱਕ ਦੇ ਨਤੀਜੇ ਦੇਖੀਏ ਤਾਂ 6 ਵਾਰ ਅਕਾਲੀ ਦਲ ਜਿੱਤਿਆ, ਜਦਕਿ ਕਾਂਗਰਸ ਸਿਰਫ 2 ਵਾਰ ਜਿੱਤ ਦਰਜ ਕਰ ਸਕੀ।
ਕੁਲ ਵੋਟਰ 1455075
ਪੁਰਸ਼ ਵੋਟਰ 768206 52 ਫੀਸਦੀ
ਮਹਿਲਾ ਵੋਟਰ 686848 47 ਫੀਸਦੀ
ਸੁਖਬੀਰ ਹਾਰੇ ਸੀ ਬਰਾੜ ਤੋਂ :
ਇਸ ਹਲਕੇ ਦੀ ਅਹਿਮੀਅਤ ਇਸ ਲਈ ਵੀ ਜ਼ਿਆਦਾ ਹੈ ਕਿ ਇਥੋਂ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਸਦੀ ਚੋਣ ਜਿੱਤ ਕੇ ਲੋਕ ਸਭਾ 'ਚ ਪੁੱਜੇ ਸਨ ਅਤੇ ਉਨ੍ਹਾਂ ਦੇ ਬੇਟੇ ਸੁਖਬੀਰ ਸਿੰਘ ਬਾਦਲ ਵੀ ਇਸ ਹਲਕੇ ਤੋਂ 3 ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਇਸ ਹਲਕੇ ਤੋਂ ਰਾਜ 'ਚ ਆਪਣੀ ਸਰਕਾਰ ਹੋਣ ਦੇ ਬਾਵਜੂਦ ਸੁਖਬੀਰ ਬਾਦਲ ਸਾਲ 1999 'ਚ ਕਾਂਗਰਸ ਦੇ ਉਮੀਦਵਾਰ ਜਗਮੀਤ ਬਰਾੜ ਦੇ ਹੱਥੋਂ ਮਾਤ ਖਾ ਗਏ ਸਨ। ਇਹ ਵੀ ਜ਼ਿਕਰਯੋਗ ਹੈ ਕਿ ਇਸ ਹਲਕੇ 'ਚ ਜ਼ਿਆਦਾਤਰ ਲੋਕ ਸਭਾ ਚੋਣਾਂ 'ਚ ਜਿੱਤ-ਹਾਰ ਦਾ ਫਰਕ ਬਹੁਤ ਘੱਟ ਰਿਹਾ ਹੈ।
ਲੋਕ ਸਭਾ ਚੋਣ 2014 ਦਾ ਨਤੀਜਾ:
ਨਾਂ |
ਪਾਰਟੀ |
ਵੋਟ |
ਫ਼ੀਸਦੀ |
ਪ੍ਰੋ. ਸਾਧੂ ਸਿੰਘ |
ਆਮ ਆਦਮੀ ਪਾਰਟੀ |
450751 |
43.67 |
ਪਰਮਜੀਤ ਕੌਰ ਗੁਲਸ਼ਨ |
ਸ਼੍ਰੋਮਣੀ ਅਕਾਲੀ ਦਲ |
278235 |
26.96 |
ਜੋਗਿੰਦਰ ਸਿੰਘ
|
ਕਾਂਗਰਸ |
251222 |
24.34 |
ਕਸ਼ਮੀਰ ਸਿੰਘ |
ਸੀ.ਪੀ.ਆਈ. |
14573 |
1.41 |
ਸੰਤ ਰਾਮ |
ਬਸਪਾ |
8282 |
0.8 |
ਹੋਰ 14 ਉਮੀਦਵਾਰਾਂ ਨੂੰ ਮਿਲੇ ਵੋਟ |
|
29044 |
2.81 |
ਸਾਲ 1977 ਤੋਂ ਸਾਲ 2014 ਤੱਕ ਦੇ ਜੇਤੂ :
ਸਾਲ
|
ਨਾਂ |
ਪਾਰਟੀ |
1977 |
ਪ੍ਰਕਾਸ਼ ਸਿੰਘ ਬਾਦਲ |
ਸ਼੍ਰੋਮਣੀ ਅਕਾਲੀ ਦਲ |
1980 |
ਗੁਰਬਿੰਦਰ ਕੌਰ |
ਕਾਂਗਰਸ |
1985 |
ਸ਼ਮਿੰਦਰ ਸਿੰਘ |
ਸ਼੍ਰੋਮਣੀ ਅਕਾਲੀ ਦਲ |
1996 |
ਸੁਖਬੀਰ ਬਾਦਲ |
ਸ਼੍ਰੋਮਣੀ ਅਕਾਲੀ ਦਲ |
1998 |
ਸੁਖਬੀਰ ਬਾਦਲ |
ਸ਼੍ਰੋਮਣੀ ਅਕਾਲੀ ਦਲ |
1999 |
ਜਗਮੀਤ ਬਰਾੜ |
ਕਾਂਗਰਸ |
2004 |
ਸੁਖਬੀਰ ਬਾਦਲ |
ਸ਼੍ਰੋਮਣੀ ਅਕਾਲੀ ਦਲ |
2009 |
ਪਰਮਜੀਤ ਕੌਰ ਗੁਲਸ਼ਨ |
ਸ਼੍ਰੋਮਣੀ ਅਕਾਲੀ ਦਲ |
2014 |
ਪ੍ਰੋ. ਸਾਧੂ ਸਿੰਘ |
ਆਮ ਆਦਮੀ ਪਾਰਟੀ |
ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਇਕ ਵੀ ਸੀਟ ਨਹੀਂ :
ਇਸ ਲੋਕ ਸਭਾ ਹਲਕੇ 'ਚ 9 ਵਿਧਾਨ ਸਭਾ ਖੇਤਰ ਆਉਂਦੇ ਹਨ। ਇਸ ਲੋਕ ਸਭਾ ਖੇਤਰ ਦਾ ਦਾਇਰਾ ਜ਼ਿਲਾ ਬਠਿੰਡਾ ਤੱਕ ਹੈ। ਇਸ ਜ਼ਿਲੇ ਦਾ ਵਿਧਾਨ ਸਭਾ ਖੇਤਰ ਰਾਮਪੁਰਾਫੂਲ, ਫਰੀਦਕੋਟ ਲੋਕ ਸਭਾ ਹਲਕੇ 'ਚ ਹੀ ਪੈਂਦਾ ਹੈ। ਫਰੀਦਕੋਟ ਸੰਸਦੀ ਖੇਤਰ 'ਚ ਪੈਣ ਵਾਲੇ 9 ਵਿਧਾਨਸਭਾ ਹਲਕਿਆਂ 'ਚ ਸਾਲ 2017 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ 6 ਸੀਟਾਂ ਕਾਂਗਰਸ ਅਤੇ 3 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਸਨ, ਜਦੋਂ ਕਿ ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਰਹੇ ਇਸ ਖੇਤਰ 'ਚ ਅਕਾਲੀਆਂ ਨੂੰ ਇਕ ਵੀ ਸੀਟ ਨਹੀਂ ਮਿਲੀ। ਇਨ੍ਹਾਂ ਚੋਣਾਂ 'ਚ ਅਕਾਲੀ ਵੋਟਰਾਂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਹੋਇਆ ਸੀ।
ਬਰਗਾੜੀ ਅਤੇ ਬਹਿਬਲ ਕਲਾਂ ਮਾਮਲਿਆਂ ਦਾ ਵੀ ਸਿੱਧਾ ਪ੍ਰਭਾਵ :
ਬਰਗਾੜੀ ਅਤੇ ਬਹਿਬਲ ਕਲਾਂ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦਾ ਹਲਕੇ 'ਤੇ ਸਿੱਧਾ ਪ੍ਰਭਾਵ ਹੈ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਹੀ ਕਟਹਿਰੇ 'ਚ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਪਿਛਲੀਆਂ ਚੋਣਾਂ 'ਚ 'ਆਪ' ਵੱਲ ਗਿਆ ਅਕਾਲੀ ਵੋਟ ਬੈਂਕ ਹੁਣ ਕਿਸ ਵੱਲ ਜਾਂਦਾ ਹੈ। ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਨੂੰ ਲੈ ਕੇ ਸਿੱਖ ਸੰਗਠਨਾਂ ਵਲੋਂ ਸਰਬੱਤ ਖਾਲਸਾ ਵਲੋਂ ਨਿਯੁਕਤ ਮੁਤਵਾਜੀ ਜਥੇਦਾਰਾਂ ਦੀ ਅਗਵਾਈ 'ਚ 192 ਦਿਨਾਂ ਤੱਕ ਚਲਾਇਆ ਗਿਆ ਸੰਘਰਸ਼ ਵੀ ਸ਼ਾਂਤਮਈ ਅੰਦੋਲਨ 'ਚ ਇਕ ਇਤਿਹਾਸਿਕ ਪੜਾਅ ਸੀ, ਜਿਸ 'ਚ ਦੇਸ਼-ਵਿਦੇਸ਼ ਵਲੋਂ ਧਰਮ, ਜਾਤ-ਪਾਤ ਅਤੇ ਪਾਰਟੀਆਂ ਤੋਂ ਉੱਪਰ ਉਠ ਕੇ ਲੱਖਾਂ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਇਨਸਾਫ ਲੈਣ ਲਈ ਜੁੜੇ ਸਨ। ਇਸ ਦਾ ਅਸਰ ਵੀ ਹਲਕੇ ਦੇ ਚੋਣ ਨਤੀਜੇ 'ਚ ਦਿਖਣਾ ਸੁਭਾਵਕ ਹੈ। ਇਸ ਦਾ ਹੀ ਨਤੀਜਾ ਹੈ ਕਿ ਅਕਾਲੀ ਦਲ ਨੂੰ ਮਾਝਾ ਖੇਤਰ ਤੋਂ ਗੁਰਸਿਖ ਉਮੀਦਵਾਰ ਲਿਆਉਣ ਪਿਆ ਹੈ। ਪਾਰਟੀ ਨੇ ਸਾਬਕਾ ਮੰਤਰੀ ਤੇ ਐੱਸ. ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੂੰ ਮੈਦਾਨ 'ਚ ਉਤਾਰਿਆ ਹੈ।
ਵਿਧਾਨ ਸਭਾ ਚੋਣ ਹਾਰੇ ਸਦੀਕ ਫਿਰ ਬਲਦੇਵ ਸਿੰਘ ਦੇ ਮੁਕਾਬਲੇ 'ਚ :
ਮਾਲਵਾ ਖੇਤਰ 'ਚ ਪੈਣ ਵਾਲੇ ਇਸ ਹਲਕੇ 'ਚ ਮੁਕਾਬਲਾ ਇਸ ਕਾਰਨ ਵੀ ਦਿਲਚਸਪ ਬਣ ਗਿਆ ਹੈ, ਕਿਉਂਕਿ ਇਥੋਂ ਕਾਂਗਰਸ ਨੇ ਇਸ ਖੇਤਰ ਦੇ ਜੈਤੋ ਵਿਧਾਨ ਸਭਾ ਹਲਕੇ ਤੋਂ ਚੋਣ ਹਾਰੇ ਗਾਇਕ ਮੁਹੰਮਦ ਸਦੀਕ ਨੂੰ ਉਮੀਦਵਾਰ ਬਣਾਇਆ ਹੈ, ਜਦੋਂ ਕਿ ਉਨ੍ਹਾਂ ਦੇ ਮੁਕਾਬਲੇ 'ਚ 'ਆਪ' ਤੋਂ ਬਾਗੀ ਵਿਧਾਇਕ ਮਾਸਟਰ ਬਲਦੇਵ ਸਿੰਘ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਹਨ। ਮਾਸਟਰ ਬਲਦੇਵ ਸਿੰਘ ਦੇ ਹੱਥੋਂ ਹੀ ਸਦੀਕ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰੇ ਸਨ। ਆਮ ਆਦਮੀ ਪਾਰਟੀ ਵਲੋਂ ਇਸ ਹਲਕੇ ਤੋਂ ਲੋਕ ਸਭਾ ਚੋਣ ਭਾਰੀ ਫਰਕ ਨਾਲ ਜਿੱਤਣ ਵਾਲੇ ਪ੍ਰੋ. ਸਾਧੂ ਸਿੰਘ ਹੀ ਫਿਰ ਮੈਦਾਨ 'ਚ ਹਨ।
ਕਰਤਾਰਪੁਰ ਹਾਈਵੇ ਨੂੰ ਹਰੀ ਝੰਡੀ, ਸਰਹੱਦ ਤਕ ਇਸ ਤਰ੍ਹਾਂ ਹੋਵੇਗਾ ਰਸਤਾ
NEXT STORY