ਫਰੀਦਕੋਟ (ਜਿੰਦਲ)-ਅੱਜ ਸਵੇਰੇ ਸਮਾਜ ਸੇਵੀ ਸੰਸਥਾ ਗਊਮੁਖ ਸਹਾਰਾ ਲੰਗਰ ਕਮੇਟੀ ਦੇ ਐਮਰਜੈਂਸੀ ਨੰਬਰ ’ਤੇ ਜੀ. ਆਰ. ਪੀ. ਰੇਲਵੇ ਸਟੇਸ਼ਨ, ਜੈਤੋ ਦੇ ਇੰਚਾਰਜ ਜਗਰੂਪ ਸਿੰਘ ਦਾ ਫੋਨ ਆਇਆ ਕਿ ਜੈਤੋ ਤੋਂ 6 ਕਿਲੋਮੀਟਰ ਦੂਰ ਪਿੰਡ ਮੱਤਾ ਵਿਖੇ ਰੇਲਵੇ ਫਾਟਕ ਕੋਲ ਕਰੀਬ 26 ਸਾਲਾ ਇਕ ਨੌਜਵਾਨ ਰੇਲ ਗੱਡੀ ਹੇਠ ਕੁਚਲਿਆ ਗਿਆ ਹੈ, ਜਿਸ ਦੀ ਲਾਸ਼ ਰੇਲਵੇ ਲਾਈਨਾਂ ਨਜ਼ਦੀਕ ਪਈ ਹੈ। ਇਹ ਸੂਚਨਾ ਮਿਲਦੇ ਹੀ ਕਲੱਬ ਦੇ ਪ੍ਰਧਾਨ ਨਵਦੀਪ ਸਾਥੀਆਂ ਸਮੇਤ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ, ਕੋਟਕਪੂਰਾ ਦੀ ਮੋਰਚਰੀ ’ਚ ਰੱਖ ਦਿੱਤਾ। ਪ੍ਰਧਾਨ ਨਵਦੀਪ ਨੇ ਦੱਸਿਆ ਕਿ ਇਸ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ।
ਵੋਟ ਪਾਉਣ ਦੇ ਅਧਿਕਾਰੀ ਬਾਰੇ ਦਿੱਤੀ ਜਾਣਕਾਰੀ
NEXT STORY