ਫਰੀਦਕੋਟ (ਪਵਨ, ਖੁਰਾਣਾ, ਦਰਦੀ)-ਵੱਡੇ ਉਦਯੋਗਾਂ ’ਚ ਅਣਸੁਖਾਵੀਂ ਘਟਨਵਾਂ ਵਾਪਰਨ ਤੋਂ ਰੋਕਣ ਲਈ ਬਣੇ ਜ਼ਿਲਾ ਪੱਧਰੀ ਸੰਕਟ ਟਾਕਰਾ ਦਲ ਦੀ ਮੀਟਿੰਗ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਡਾ. ਰਿਚਾ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ। ਇਸ ਸਮੇਂ ਉਨ੍ਹਾਂ ਕਿਹਾ ਕਿ ਜ਼ਿਲੇ ’ਚ 3 ਵੱਡੇ ਉਦਯੋਗ ਹਨ ਅਤੇ ਇਨ੍ਹਾਂ ਵਿਚ ਮੌਕ ਡਰਿੱਲ ਕਰਵਾਈ ਜਾਵੇ ਤਾਂ ਜੋ ਇਨ੍ਹਾਂ ਉਦਯੋਗਾਂ ਦੇ ਸਟਾਫ ਤੇ ਪ੍ਰਸ਼ਾਸਨਿਕ ਅਮਲੇ ਨੂੰ ਵੀ ਅਜਿਹੀ ਘਟਨਾਵਾਂ ਨਾਲ ਨਜਿੱਠਣ ਦਾ ਅਭਿਆਸ ਹੋ ਸਕੇ। ਉਨ੍ਹਾਂ ਨੇ ਫਾਇਰ ਸੇਫਟੀ ਅਫ਼ਸਰ ਅਤੇ ਖੇਤਬਾਡ਼ੀ ਵਿਭਾਗ ਨੂੰ ਕਿਹਾ ਕਿ ਉਹ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ’ਚ ਵੀ ਕਿਸਾਨਾਂ ਨੂੰ ਹਾਡ਼੍ਹੀ ਦੇ ਸੀਜ਼ਨ ਦੌਰਾਨ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਣ ਸਬੰਧੀ ਜਾਣਕਾਰੀ ਦੇਣ। ਇਸ ਦੌਰਾਨ ਐੱਸ. ਪੀ. ਡੀ. ਸੋਹਨ ਲਾਲ ਸੋਨੀ, ਐਸਿਸਟੈਂਟ ਡਾਇਰੈਕਟਰ ਫੈਕਟਰੀਜ਼ ਵਿਸ਼ਾਲ ਸਿੰਗਲਾ, ਏ. ਡੀ. ਓ. ਸੁਖਜਿੰਦਰ ਸਿੰਘ ਆਦਿ ਮੌਜੂਦ ਸਨ।
‘ਮਨੁੱਖ ਗੁਰੂ ਦੀ ਸ਼ਰਨ ’ਚ ਜਾ ਕੇ ਅਧਿਆਤਮ ਨਾਲ ਜੁਡ਼ ਸਕਦੈ’
NEXT STORY