ਫਰੀਦਕੋਟ (ਪਰਮਜੀਤ)-ਕਾਂਗਰਸ ਸਰਕਾਰ ਨੇ ਹਰ ਵਰਗ ਦਾ ਕੰਚੂਮਰ ਕੱਢ ਕੇ ਰੱਖ ਦਿੱਤਾ ਹੈ ਅਤੇ ਸਰਕਾਰੀ ਸਹੂਲਤਾਂ ਦੇਣ ਦੇ ਨਾਂ ’ਤੇ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ, ਜਦਕਿ ਅਸਲੀਅਤ ’ਚ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ। ਇਹ ਪ੍ਰਗਟਾਵਾ ਸਾਦਿਕ ਦੇ ਸੇਵਾ ਕੇਂਦਰ ’ਚ ਇਕੱਠੀਆਂ ਹੋਈਆਂ ਔਰਤਾਂ ਦੇ ਦੁੱਖਡ਼ੇ ਸੁਣਨ ਸਮੇਂ ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਮੌਕੇ ਖੋਲ੍ਹੇ ਗਏ ਸੁਵਿਧਾ ਕੇਂਦਰ, ਜੋ ਕਿ ਆਮ ਵਰਗ ਦੀ ਸਹੂਲਤ ਲਈ ਖੋਲ੍ਹੇ ਗਏ ਸਨ, ਹੁਣ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ ਨੂੰ ਆਪਣੇ ਛੋਟੇ-ਛੋਟੇ ਕੰਮਾਂ ਲਈ ਕਈ ਘੰਟੇ ਲਾਈਨ ਵਿਚ ਖਡ਼੍ਹ ਕੇ ਜਾਤੀ ਕੰਮਾਂ ਲਈ ਫਾਰਮ ਜਮ੍ਹਾ ਕਰਾਉਣੇ ਪੈਂਦੇ ਹਨ। ਜੰਡ ਸਾਹਿਬ ਰੋਡ ’ਤੇ ਬਣੇ ਸੇਵਾ ਕੇਂਦਰਾਂ ਵਿਚ ਔਰਤਾਂ ਦੀ ਵੱਡੀ ਭੀਡ਼ ਹਰ ਸਮੇਂ ਹੁੰਦੀ ਹੈ। ਧਾਲੀਵਾਲ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਹਰ ਪਿੰਡ ’ਚ ਸਾਂਝ ਕੇਂਦਰ ਖੋਲ੍ਹ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਸਨ। ਅਕਾਲੀ ਸਰਕਾਰ ਸਮੇਂ ਗਰੀਬਾਂ ਨੂੰ ਮੁਆਫ ਕੀਤੀਆਂ ਬਿਜਲੀ ਯੂਨਿਟਾਂ ਦੇ ਬਿੱਲ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਪਾਵਰਕਾਮ ਵੱਲੋਂ ਦੁਬਾਰਾ ਭੇਜਣ, ਵਾਅਦਾ ਕਰ ਕੇ ਵੀ ਪੈਨਸ਼ਨਾਂ ਨਾ ਵਧਾਉਣੀਆਂ, ਕੇਂਦਰ ਸਰਕਾਰ ਵੱਲੋਂ ਨਰੇਗਾ ਤਹਿਤ ਭੇਜੇ ਜਾ ਰਹੇ ਰੁਪਇਆਂ ਨੂੰ ਪੰਜਾਬ ਸਰਕਾਰ ਆਪਣਾ ਦੱਸ ਕੇ ਵਿਕਾਸ ਕਰਨ ਦੀ ਦੁਹਾਈ ਦੇ ਰਹੀ ਹੈ, ਜਦਕਿ ਅਸਲੀਅਤ ’ਚ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗ੍ਰਾਂਟਾਂ ਨਾਲ ਪਿੰਡਾਂ ’ਚ ਵਿਕਾਸ ਹੋ ਰਿਹਾ ਹੈ। ਇਸ ਸਮੇਂ ਬਬਲ ਜਟਾਣਾ ਵੀ ਹਾਜ਼ਰ ਸਨ।
ਕੈਂਪ ’ਚ 130 ਮਰੀਜ਼ਾਂ ਦੀ ਜਾਂਚ
NEXT STORY