ਮਮਦੋਟ (ਸੰਜੀਵ, ਧਵਨ) - ਪਿੰਡ ਝੋਕ ਨੌਧ ਸਿੰਘ ਵਾਲਾ ਵਿਖੇ ਖੇਤਾਂ 'ਚ ਲੱਗੀ ਮੋਟਰ 'ਤੇ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਮਮਦੋਟ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਮ ਲਈ ਫਿਰੋਜ਼ਪੁਰ ਭੇਜ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਸਵੰਤ ਸਿੰਘ (65) ਪੁੱਤਰ ਇੰਦਰ ਸਿੰਘ ਦੁਪਹਿਰ ਦੇ ਸਮੇਂ ਖੇਤਾਂ 'ਚ ਬਿਜਲੀ ਸਪਲਾਈ ਆਉਣ ਕਾਰਨ ਗੇੜਾ ਮਾਰਨ ਗਿਆ ਹੋਇਆ ਸੀ ਕਿ ਮੋਟਰ ਲਾਗਿਓ ਲੱਗੇ ਜੋੜ ਦੇ ਕਰੰਟ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਉਕਤ ਕਿਸਾਨ ਦੀ ਦਰਦਨਾਕ ਮੌਤ ਨਾਲ ਪੂਰੇ ਪਿੰਡ 'ਚ ਸੋਗ ਦਾ ਮਾਹੌਲ ਛਾ ਗਿਆ ਹੈ। ਥਾਣਾ ਮਮਦੋਟ ਦੀ ਪੁਲਸ ਨੇ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਕਿਸਾਨ ਆਗੂ ਜਥੇ. ਕਰਨੈਲ ਸਿੰਘ ਭਾਵੜਾ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ।
ਨਸ਼ਾ ਨਾ ਮਿਲਣ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
NEXT STORY