ਲੁਧਿਆਣਾ (ਸਲੂਜਾ) : ਪੰਜਾਬ ਸਰਕਾਰ ਵੱਲੋਂ ਕੁਝ ਸਾਲਾਂ ਬਾਅਦ ਜ਼ਮੀਨੀ ਪੱਧਰ ‘ਤੇ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਪਤਾ ਲਗਾਉਣ ਲਈ ਸਰਵੇਖਣ ਕਰਵਾਇਆ ਜਾਂਦਾ ਹੈ, ਜਿਸ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਮਾਹਿਰਾਂ ਦੀ ਟੀਮ ਸ਼ਾਮਲ ਹੁੰਦੀ ਹੈ, ਜੋ ਪਿੰਡ-ਪਿੰਡ ਜਾ ਕੇ ਪਤਾ ਲਗਾਉਂਦੀ ਹੈ ਕਿ ਕਿਹੜੇ ਪਿੰਡ ਦੇ ਕਿਸਾਨ ਨੇ ਕਿਸ ਕਾਰਨ ਖੁਦਕੁਸ਼ੀ ਕੀਤੀ ਹੈ। ਇਹ ਟੀਮ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਸੌਂਪਦੀ ਹੈ।
ਇਹ ਵੀ ਪੜ੍ਹੋ : ਡਾਟਾ ਐਂਟਰੀ ਆਪ੍ਰੇਟਰ ਲਾਉਣ ਦੇ ਟੈਂਡਰ ਨਾਲ ਕਾਂਗਰਸ ਨੇਤਾਵਾਂ ਦੇ ਕਰੀਬੀ ਠੇਕੇਦਾਰ ਦੀ ਹੋਈ ਛੁੱਟੀ
ਇਸ ਟੀਮ ਵੱਲੋਂ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ 2000 ਤੋਂ 2018 ਦੇ ਸਮੇਂ ਦੌਰਾਨ ਪੰਜਾਬ ਦੇ 88 ਫ਼ੀਸਦੀ ਕਿਸਾਨਾਂ ਨੇ ਭਾਰੀ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ। ਇਸ ਦੌਰਾਨ 9291 ਮੌਤਾਂ ਹੋਈਆਂ। ਮਾਹਿਰਾਂ ਅਨੁਸਾਰ 2015 'ਚ 515 ਕਿਸਾਨਾਂ ਨੇ ਭਾਰੀ ਕਰਜ਼ੇ ਕਾਰਨ ਖੁਦਕੁਸ਼ੀ ਕੀਤੀ। ਇਹ ਕਰਜ਼ਾ ਨਰਮੇ ਦੀ ਫਸਲ ਦੀ ਬਰਬਾਦੀ ਕਾਰਨ ਕਿਸਾਨਾਂ ਸਿਰ ਚੜ੍ਹ ਗਿਆ। ਇਹ ਸਰਵੇ ਪੰਜਾਬ ਦੇ ਲੁਧਿਆਣਾ, ਬਰਨਾਲਾ, ਬਠਿੰਡਾ, ਮਾਨਸਾ, ਮੋਗਾ ਤੇ ਸੰਗਰੂਰ ਦੇ ਪਿੰਡਾਂ ਵਿੱਚ ਕੀਤਾ ਗਿਆ, ਜਿਸ ਵਿੱਚ ਸਭ ਤੋਂ ਵੱਧ 2506 ਕਿਸਾਨਾਂ ਨੇ ਸੰਗਰੂਰ, 2098 ਮਾਨਸਾ ਅਤੇ 1956 ਬਠਿੰਡਾ 'ਚ ਖੁਦਕੁਸ਼ੀਆਂ ਕੀਤੀਆਂ, ਜਦੋਂ ਕਿ 2008 'ਚ ਸਭ ਤੋਂ ਵੱਧ 630 ਕਿਸਾਨਾਂ ਨੇ ਦੁਖਦਾਈ ਢੰਗ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਕ ਹੋਰ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 2000 ਤੋਂ 2015 ਦੌਰਾਨ 16600 ਕਿਸਾਨਾਂ ਨੇ ਵੱਖ-ਵੱਖ ਕਾਰਨਾਂ ਕਰਕੇ ਖੁਦਕੁਸ਼ੀਆਂ ਕੀਤੀਆਂ। ਇਸ ਦਾ ਮਤਲਬ ਹੈ ਕਿ ਇਕ ਸਾਲ ਵਿੱਚ 1000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ।
ਖੁਦਕੁਸ਼ੀ ਦਾ ਕਾਰਨ |
ਫ਼ੀਸਦੀ ਦਰ |
ਭਾਰੀ ਕਰਜ਼ਾ |
87.69 |
ਪਰਿਵਾਰਕ ਝਗੜੇ |
17.18 |
ਫਸਲ ਦਾ ਨੁਕਸਾਨ |
8.32 |
ਬਿਮਾਰੀ ਅਤੇ ਸਿਹਤ ਸਮੱਸਿਆ |
6.27 |
ਬੈਂਕ ਦੁਆਰਾ ਜ਼ਬਤ ਕੀਤੀ ਗਈ ਜ਼ਮੀਨ |
3.63 |
ਕਾਨੂੰਨੀ ਪ੍ਰਕਿਰਿਆ |
0.22 |
ਸ਼ਾਹੂਕਾਰਾਂ/ਬੈਂਕਾਂ ਦੀ ਪ੍ਰੇਸ਼ਾਨੀ |
0.22 |
ਹੋਰ |
6.33 |
‘ਆਪ’ ਦੇ ਨੇਤਾਵਾਂ ਨੂੰ ਜੋ ਹੁਕਮ ਦਿੱਲੀ ਤੋਂ ਆਉਂਦਾ ਹੈ, ਉਹ ਹੁੰਦੈ ਲਾਗੂ : ਤ੍ਰਿਪਤ ਬਾਜਵਾ
NEXT STORY