ਜਲੰਧਰ/ਪਟਿਆਲਾ (ਵਿਸ਼ੇਸ਼)—ਪੰਜਾਬ ਵਿਚ ਤੇਜ਼ ਹਨੇਰੀ ਅਤੇ ਮੀਂਹ ਨੇ ਕਣਕ ਦੇ ਕੀਤੇ ਨੁਕਸਾਨ ਤੋਂ ਕਿਸਾਨ ਉਠ ਨਹੀਂ ਸਕੇ ਸੀ ਕਿ ਹੁਣ ਅੱਗ ਲੱਗਣ ਦੀਆਂ ਘਟਨਾਵਾਂ ਨੇ ਕਿਸਾਨਾਂ ਦੇ ਸੁਪਨੇ ਸੁਆਹ ਕਰਨੇ ਸ਼ੁਰੂ ਕਰ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਅੱਗ ਲੱਗਣ ਕਾਰਨ ਲਗਭਗ 132 ਏਕੜ ਕਣਕ ਦੀ ਖੜ੍ਹੀ ਫਸਲ ਸੜ ਕੇ ਸੁਆਹ ਹੋ ਗਈ ਹੈ। ਅੱਗ ਲੱਗਣ ਦੀਆਂ ਇਨ੍ਹਾਂ ਘਟਨਾਵਾਂ ਕਾਰਨ ਕਿਸਾਨਾਂ 'ਚ ਹਾਹਾਕਾਰ ਮਚ ਗਈ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਮਡਾਹਰ ਕਲਾਂ ਦੇ ਰਕਬੇ ਅਧੀਨ ਆਉਂਦੀ ਲਗਭਗ 26 ਏਕੜ ਕਣਕ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਦੀ ਭੇਟ ਚੜ੍ਹ ਗਈ। ਗਿੱਦੜਬਾਹਾ ਨੇੜਲੇ ਪਿੰਡ ਭੂੰਦੜ ਅਤੇ ਤਾਮਕੋਟ ਦੀ ਹੱਦ 'ਤੇ ਲੱਗੀ ਅੱਗ ਕਾਰਨ ਲਗਭਗ 90 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ।
ਇਸੇ ਦੌਰਾਨ ਪਟਿਆਲਾ ਜ਼ਿਲੇ ਦੇ ਸਮਾਣਾ ਕਸਬੇ ਨੇੜਲੇ ਪਿੰਡ ਧਨੇਠਾ 'ਚ ਅਚਾਨਕ ਅੱਗ ਲੱਗਣ ਨਾਲ ਅੱਧੀ ਦਰਜਨ ਤੋਂ ਜ਼ਿਆਦਾ ਕਿਸਾਨਾਂ ਦੀ 27 ਕਿੱਲੇ ਕਣਕ ਸੜ ਕੇ ਸੁਆਹ ਹੋ ਗਈ।
Election Diary : ਇੰਦਰਾ ਦੇ ਐਮਰਜੈਂਸੀ 'ਚ ਡੁੱਬੀ ਕਾਂਗਰਸ
NEXT STORY