ਫਿਰੋਜ਼ਪੁਰ, ਦਿੱਲੀ (ਕਮਲ ਕੁਮਾਰ, ਸੰਨੀ ਚੋਪੜਾ) - ਅੰਮ੍ਰਿਤਸਰ 'ਚ ਵਾਪਰੇ ਟਰੇਨ ਹਾਦਸੇ ਨੇ ਸਾਰੇ ਲੋਕਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ, ਜਿਸ ਕਾਰਨ ਪੰਜਾਬ ਦੇ ਵਾਸੀ ਸਹਿਮ ਗਏ ਹਨ। ਇਸ ਹਾਦਸੇ ਕਾਰਨ ਮ੍ਰਿਤਕਾਂ ਦੇ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਲੋਕਾਂ ਵਲੋਂ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਤੇ ਹਵਨ ਕੀਤੇ ਜਾ ਰਹੇ ਹਨ।
ਦੱਸ ਦੇਈਏ ਕਿ ਇਹ ਤਸਵੀਰਾਂ ਦਿੱਲੀ ਦੇ ਬੰਗਲਾ ਸਾਹਿਬ ਦੀਆਂ ਹਨ, ਜਿਥੇ ਮ੍ਰਿਤਕਾਂ ਲਈ ਲੋਕਾਂ ਵਲੋਂ ਅਰਦਾਸ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਦੂਜੇ ਪਾਸੇ ਦੀਆਂ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਹਨ, ਜਿਥੇ ਭਾਜਪਾ ਵੱਲੋਂ ਹਾਦਸੇ ਦੇ ਮ੍ਰਿਤਕਾਂ ਤੇ ਪੀੜਤਾਂ ਲਈ ਹਵਨ ਕਰਵਾਇਆ ਗਿਆ। ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਅਫਸੋਸ ਜ਼ਾਹਿਰ ਕਰਦਿਆਂ ਪ੍ਰਸ਼ਾਸਨ ਦੀ ਅਣਗਹਿਲੀ 'ਤੇ ਸਵਾਲ ਖੜ੍ਹੇ ਕੀਤੇ ਹਨ। ਇਕ ਪਾਸੇ ਸਰਕਾਰ ਇਸ ਹਾਦਸੇ ਦੇ ਪੀੜਤਾਂ ਲਈ ਇਲਾਜ ਮੁਹੱਈਆ ਕਰਵਾ ਰਹੀ ਹੈ ਉੱਥੇ ਹੀ ਕੈਪਟਨ ਸਰਕਾਰ ਵਲੋਂ ਇਸ ਮਾਮਲੇ ਦੀ ਕਾਰਵਾਈ ਕਰਨ ਲਈ ਕਮੇਟੀ ਗਠਿਤ ਕੀਤੀ ਜਾ ਰਹੀ ਹੈ।
ਪਟਿਆਲਾ ਰੋਸ ਪ੍ਰਦਰਸ਼ਨ 'ਚ ਰਵਾਨਾ ਹੁੰਦੇ ਅਧਿਆਪਕ ਜਥੇਬੰਦੀਆਂ ਨੇ ਕੀਤੀ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ
NEXT STORY