ਲੁਧਿਆਣਾ (ਮਹੇਸ਼) : ਡਾਬਾ ਇਲਾਕੇ 'ਚ ਮੰਗਲਵਾਰ ਨੂੰ ਇਕ ਭਰੂਣ ਮਿਲਣ ਕਾਰਨ ਸਨਸਨੀ ਫੈਲ ਗਈ। ਪੁਲਸ ਨੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਕਿਸੇ ਕੁਆਰੀ ਮਾਂ ਦੀ ਕਾਲੀ ਕਰਤੂਤ ਹੈ। ਜਾਣਕਾਰੀ ਮੁਤਾਬਕ ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਇਕ ਪੈਲਸ ਨੇੜੇ ਕੁਝ ਲੋਕਾਂ ਨੇ ਕੱਪੜੇ 'ਚ ਲਿਪਟਿਆ ਹੋਇਆ ਕਰੀਬ 5 ਮਹੀਨਿਆਂ ਦਾ ਭਰੂਣ ਦੇਖਿਆ, ਜਿਸ ਕੋਲ ਕੁੱਤੇ ਘੁੰਮ ਰਹੇ ਸਨ। ਮਾਮਲੇ ਦਾ ਪਤਾ ਲੱਗਦੇ ਹੀ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਦੱਸਿਆ ਕਿ ਭਰੂਣ ਮੁੰਡੇ ਦਾ ਹੈ ਤੇ ਕਿਸੇ ਕੁਆਰੀ ਕੁੜੀ ਨੇ ਆਪਣੀ ਕਰਤੂਤ ਛੁਪਾਉਣ ਲਈ ਅਜਿਹੀ ਘਿਨਾਉਣੀ ਹਰਕਤ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਫੁਟੇਜ ਖੰਘਾਲੀ ਜਾ ਰਹੀ ਹੈ ਤੇ ਲੋਕਾਂ ਕੋਲੋਂ ਵੀਪੁੱਛਗਿੱਛ ਕੀਤੀ ਜਾ ਰਹੀ ਹੈ।
ਨਵਜੋਤ ਸਿੱਧੂ ਦਾ ਜੱਦੀ ਪਿੰਡ ਬਣੇਗਾ 'ਮਾਡਲ ਪਿੰਡ'
NEXT STORY