ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਤਵਾਦੀ ਪੀੜਤ ਪਰਿਵਾਰ ਦੇ ਰੂਪ 'ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਸਿੰਘ ਨੂੰ ਸੂਬਾ ਪੁਲਸ 'ਚ ਡੀ. ਐੱਸ. ਪੀ. ਲਾਉਣ ਲਈ ਆਪਣੇ ਹੀ ਨਿਯਮਾਂ ਨੂੰ ਦਰਕਿਨਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬਾਹਰੀ ਸਿੱਖਿਆ ਸੰਸਥਾਨ ਦੇ ਸਬੰਧ 'ਚ ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਪਾਲਿਸੀ-2010 ਦਾ ਹਵਾਲਾ ਦੇ ਕੇ ਹੀ ਸਾਲ 2016 'ਚ ਕਲਰਕ ਅਹੁਦੇ 'ਤੇ ਸੂਬੇ ਦੇ 192 ਨੌਜਵਾਨਾਂ ਦੀ ਭਰਤੀ ਰੱਦ ਕਰ ਦਿੱਤੀ ਸੀ। ਆਰ. ਟੀ. ਆਈ. ਤਹਿਤ ਹੋਏ ਇਸ ਖੁਲਾਸੇ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਅਦਾਲਤ 'ਚ ਲਿਜਾਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਅਗਲੇ 2 ਦਿਨਾਂ 'ਚ ਇਸ ਸਬੰਧੀ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ। ਹਾਲਾਂਕਿ ਜਿਨ੍ਹਾਂ 192 ਨੌਜਵਾਨਾਂ ਨੂੰ ਕਲਰਕ ਦੀ ਨੌਕਰੀ ਤੋਂ ਵਾਂਝੇ ਕੀਤਾ ਗਿਆ ਸੀ, ਉਨ੍ਹਾਂ ਦੀ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਪਹਿਲਾਂ ਤੋਂ ਹੀ ਜਾਰੀ ਹੈ। ਆਰ. ਟੀ. ਆਈ. ਦੇ ਤਹਿਤ ਮਿਲੀ ਸੂਚਨਾ ਮੁਤਾਬਕ ਗੁਰਇਕਬਾਲ ਸਿੰਘ ਨੇ ਤਾਮਿਲਨਾਡੂ ਦੀ ਪੇਰੀਆਰ ਯੂਨੀਵਰਸਿਟੀ ਤੋਂ 2 ਸਾਲਾ ਗ੍ਰੈਜੁਏਸ਼ਨ ਕੀਤੀ ਸੀ। ਇਸ ਲਈ ਉਨ੍ਹਾਂ ਨੇ ਯੂਨੀਵਰਸਿਟੀ ਦੇ ਦਿੱਲੀ ਸੈਂਟਰ 'ਚ ਪ੍ਰੀਖਿਆ ਦਿੱਤੀ। ਆਰ. ਟੀ. ਆਈ. ਤਹਿਤ ਸੂਚਨਾ ਪਾਉਣ ਵਾਲੇ ਨੌਜਵਾਨ ਨੇ ਪਰਸੋਨਲ ਵਿਭਾਗ ਦੇ ਸਕੱਤਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਤਰ੍ਹਾਂ ਗੁਰਇਕਬਾਲ ਦੀ ਡਿਗਰੀ ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਪਾਲਿਸੀ-2010 ਤਹਿਤ ਨੌਕਰੀ ਲਈ ਯੋਗ ਨਹੀਂ ਹੈ। ਅਜਿਹੇ 'ਚ ਕਲਰਕ ਅਹੁਦੇ 'ਤੇ ਭਰਤੀ ਹੋਣ ਵਾਲੇ ਨੌਜਵਾਨਾਂ 'ਚ ਭੇਦਭਾਵ ਕੀਤਾ ਗਿਆ ਹੈ।
ਭਗਵੰਤ ਮਾਨ ਮੁਤਾਬਕ ਇਹ ਹੈ 'ਜੀ. ਐੱਸ. ਟੀ' ਦਾ ਮਤਲਬ
NEXT STORY