ਧਾਰੀਵਾਲ(ਖੋਸਲਾ, ਬਲਬੀਰ)-ਪਿੰਡ ਪੀਰ ਦੀ ਸੈਨ ਦੇ ਨੇੜੇ ਨਹਿਰ ਕਿਨਾਰੇ ਤੋਂ ਇੱਕ ਅਣਪਛਾਤੇ ਵਿਅਕਤੀ ਦੇ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ।
ਸੂਤਰਾਂ ਅਨੁਸਾਰ ਥਾਣਾ ਮੁੱਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਏ. ਐਸ. ਆਈ. ਜਗਦੀਸ਼ ਸਿੰਘ ਨੇ ਪੁਲਸ ਪਾਰਟੀ ਸਮੇਤ ਨਹਿਰ ਕਿਨਾਰੇ ਇੱਕ ਦਰੱਖਤਾਂ ਦੇ ਝੁੰਡ ਨੇੜਿਓ ਲਗਭਗ 55 ਸਾਲਾ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਤੀ ਨੇ ਬਿਸਕੁੱਟ ਰੰਗ ਦੀ ਪੈਂਟ ਅਤੇ ਚਿੱਟੇ ਰੰਗ ਦੀ ਨੀਲੀਆਂ ਧਾਰੀਆਂ ਵਾਲੀ ਕਮੀਜ਼ ਪਹਿਨੀ ਹੋਈ ਹੈ। ਜਿਸਦੀ ਭਾਵੇਂ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੀ ਪਹਿਚਾਣ ਨਾ ਹੋਣ ਕਾਰਨ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ।
ਚੰਦਰੇ ਸਹੁਰਿਆਂ ਨੇ ਦਾਜ ਮੰਗਣ ਦੀ ਛੱਡੀ ਨਾ ਕੋਈ ਕਸਰ, ਆਲਟੋ ਮਿਲਣ ਤੋਂ ਬਾਅਦ ਸਕਾਰਪੀਓ ਸਣੇ ਕੀਤੀ ਇਹ ਵੱਡੀ ਡਿਮਾਂਡ
NEXT STORY