ਜਲੰਧਰ— ਜਲੰਧਰ ਦੇ ਇਕ ਪੈਲੇਸ 'ਚ ਲੜਕੀ ਨੂੰ ਵਿਆਹੁਣ ਲਈ ਫਰਾਂਸ ਤੋਂ ਆਇਆ ਇਕ ਲਾੜਾ ਪੂਰੀ ਤਰ੍ਹਾਂ ਪੰਜਾਬੀ ਰੰਗ 'ਚ ਰੰਗਿਆ ਨਜ਼ਰ ਆਇਆ। ਇਸ ਦੌਰਾਨ ਲਾੜੇ ਨੇ ਪੂਰਾ ਪੰਜਾਬੀ ਪਹਿਰਾਵਾ ਪਹਿਣਿਆ ਹੋਇਆ ਸੀ। ਪੰਜਾਬੀ ਰੀਤੀ-ਰਿਵਾਜ਼ਾਂ ਦੇ ਨਾਲ ਬੜੀ ਧੂਮ-ਧਾਮ ਨਾਲ ਵਿਆਹ ਕੀਤਾ ਗਿਆ। ਪੱਗੜੀ ਬੰਨ੍ਹ ਕੇ ਆਇਆ ਵਿਦੇਸ਼ੀ ਲਾੜਾ ਸਿੰਪਲ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਿਹਾ ਸੀ।
ਇਸ ਦੌਰਾਨ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਨੇ ਵਿਆਹ 'ਚ ਖੂਬ ਧਮਾਲਾਂ ਪਾਈਆਂ ਅਤੇ ਪੰਜਾਬੀ ਰੀਤੀ-ਰਿਵਾਜ਼ਾਂ ਦਾ ਆਨੰਦ ਮਾਨਿਆ।
ਇਸ ਦੇ ਨਾਲ ਹੀ ਵਿਦੇਸ਼ੀ ਮਹਿਮਾਨਾਂ ਨੇ ਪੰਜਾਬੀ ਖਾਣ-ਪੀਣ ਦਾ ਵੀ ਖੂਬ ਮਜ਼ਾ ਲਿਆ।
ਸਿਲੰਡਰ ਬਲਾਸਟ ਮਾਮਲੇ 'ਚ ਜ਼ਖ਼ਮੀਆਂ ਦਾ ਇਲਾਜ ਕਰਵਾਏਗੀ ਸਰਕਾਰ : ਸਿੱਧੂ
NEXT STORY