ਲੁਧਿਆਣਾ(ਰਿਸ਼ੀ)- ਜਾਅਲੀ ਕਾਗਜ਼ਾਤ ਤਿਆਰ ਕਰ ਕੇ ਫਾਇਨਾਂਸ ਕੰਪਨੀ ਦੇ ਇਕ ਵਰਕਰ ਨੇ ਵੱਖ-ਵੱਖ ਲੋਕਾਂ ਦੇ ਨਾਂ ਤਤੇ 3 ਲੱਖ ਰੁਪਏ ਦੇ ਮੋਬਾਇਲ ਫਾਇਨਾਂਸ ਕਰਵਾ ਲਏ। ਫਰਾਡ ਬਾਰੇ ਮੋਬਾਈਲ ਦੀਆਂ ਕਿਸ਼ਤਾਂ ਕੰਪਨੀ ਤੱਕ ਨਾ ਪਹੁੰਚਣ 'ਤੇ ਪਤਾ ਲੱਗਿਆ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਹੋਮ ਕ੍ਰੈਡਿਟ ਇੰਡੀਆ ਫਾਇਨਾਂਸ ਕੰਪਨੀ ਦੇ ਮੈਨੇਜਰ ਮੁਕੇਸ਼ ਕੁਮਾਰ ਦੀ ਸ਼ਿਕਾਇਤ 'ਤੇ ਕਪੂਰਥਲਾ ਦੇ ਰਹਿਣ ਵਾਲੇ ਜਗਦੀਪ ਕੁਮਾਰ ਖਿਲਾਫ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦਾ ਮੁੱਖ ਦਫਤਰ ਗੁੜਗਾਓਂ 'ਚ ਅਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਮਿਊਜਰ ਆਈਟਮਾਂ 'ਤੇ ਲੋਨ ਦਿੱਤੇ ਜਾਂਦੇ ਹਨ। ਉਹ ਭਾਰਤ ਨਗਰ ਚੌਕ ਸਥਿਤ ਬਰਾਂਚ ਮੈਨੇਜਰ ਹਨ। ਕੁੱਝ ਸਮਾਂ ਪਹਿਲਾਂ ਕੰਪਨੀ ਤੋਂ 15 ਵੱਖ-ਵੱਖ ਲੋਕਾਂ ਦੇ ਨਾਂ ਤੇ ਮੋਬਾਇਲ ਫਾਇਨਾਂਸ ਕਰਵਾਏ ਗਏ। ਡਾਊਨ ਪੇਮੈਂਟ ਹੋਣ ਦੇ ਬਾਅਦ ਮਾਡਲ ਟਾਊਨ ਸਥਿਤ ਇਕ ਮੋਬਾਇਲ ਸੈਂਟਰ ਤੋਂ ਮੋਬਾਇਲ ਫੋਨਾਂ ਦੀ ਡਲਿਵਰੀ ਲਈ ਗਈ ਪਰ ਬਾਅਦ ਵਿਚ ਇਕ ਵੀ ਕਿਸ਼ਤ ਜਮ੍ਹਾ ਨਹੀਂ ਹੋਈ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਜਿਨ੍ਹਾਂ ਆਈ. ਡੀ. ਪਰੂਫ ਦੇ ਅਧਾਰ 'ਤੇ ਲੋਨ ਕੀਤੇ ਗਏ ਹਨ, ਉਹ ਸਾਰੇ ਦਸਤਾਵੇਜ਼ ਜਾਅਲੀ ਹੈ, ਜਿਸ ਨੂੰ ਉਕਤ ਦੋਸ਼ੀ ਨੇ ਤਿਆਰ ਕਰ ਕੇ ਕੰਪਨੀ ਦੇ ਨਾਲ ਧੋਖਾਦੇਹੀ ਕੀਤੀ ਹੈ, ਜਿਸ ਦੇ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।
ਲੇਬਲ ਦੇਰ ਨਾਲ ਪਾਸ ਹੋਣ ਕਾਰਨ ਸ਼ਰਾਬ ਦੇ ਠੇਕੇਦਾਰ ਦੁਚਿੱਤੀ 'ਚ
NEXT STORY