ਲੁਧਿਆਣਾ(ਤਰੁਣ)- ਕੈਨੇਡਾ ਭੇਜਣ ਦੇ ਨਾਂ ’ਤੇ ਵੱਖ-ਵੱਖ 3 ਮਾਮਲਿਆਂ ਵਿਚ 3 ਲੋਕਾਂ ਦੀ ਸ਼ਿਕਾਇਤ ’ਤੇ ਜ਼ਿਲਾ ਪੁਲਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪਹਿਲੇ ਅਤੇ ਦੂਸਰੇ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਮਾਨਵ ਕੁਮਾਰ ਨਿਵਾਸੀ ਹੁਸਿਆਰਪੁਰ ਤੇ ਰਮਨ ਮਸੀਹ ਨਿਵਾਸੀ ਗੁਰਦਾਸਪੁਰ ਦੇ ਬਿਆਨ ’ਤੇ ਨੀਤਿਸ਼ ਕੁਮਾਰ ਨਿਵਾਸੀ ਮਹਾਵੀਰ ਜੈਨ ਕਾਲੋਨੀ, ਸੁੰਦਰ ਨਗਰ ਖਿਲਾਫ ਕੇਸ ਦਰਜ ਕੀਤਾ ਹੈ। ਪੀਡ਼ਤ ਅਨੁਸਾਰ ਮੁਲਜ਼ਮ ਨੇ ਉਸਨੂੰ ਕੈਨੇਡਾ ਦਾ ਵਰਕ ਪਰਮਿਟ ਅਤੇ ਵੀਜ਼ਾ ਸਮੇਤ ਕੰਮ ਦਿਵਾਉਣ ਦੇ ਨਾਂ ’ਤੇ ਦੋਨੋ ਤੋਂ ਕਰੀਬ 30-30 ਹਜ਼ਾਰ ਦੀ ਨਗਦੀ ਲਈ। ਨਾ ਉਸਨੂੰ ਕੰਮ ਦਿਵਾਇਆ ਅਤੇ ਨਾ ਹੀ ਨਗਦੀ ਵਾਪਸ ਕੀਤੀ। ਤੀਸਰੇ ਮਾਮਲੇ ਵਿਚ ਵੀ ਮੁਲਜ਼ਮ ਇਹੀ ਹਨ, ਪਰੰਤੂ ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਮਾਨਵੇਲ ਸਿੰਘ ਨਿਵਾਸੀ ਅੰਮ੍ਰਿਤਸਰ ਦੇ ਬਿਆਨ ’ਤੇ ਕੇਸ ਦਰਜ ਕੀਤਾ ਹੈ। ਪੀਡ਼ਤ ਅਨਸਾਰ ਮੁਲਜ਼ਮ ਨੇ ਉਸ ਕੋਲੋਂ ਕੈਨੇਡਾ ਭੇਜਣ ਦੇ ਨਾਂ ’ਤੇ 1.30 ਲੱਖ ਦਾ ਚੂਨਾ ਲਗਾਇਆ ਹੈ।
ਫਲਾਈ ਓਵਰ ਦਾ ਸ਼ੁਭ ਆਰੰਭ ਕਰ ਕੇ ਚਲਦੇ ਬਣੇ ਸਿੰਗਲਾ ਤੇ ਸਿੱਧੂ
NEXT STORY