ਮੋਗਾ(ਅਾਜ਼ਾਦ)-ਨਿਊ ਗੀਤਾ ਕਾਲੋਨੀ ਮੋਗਾ ਨਿਵਾਸੀ ਹਰਵਿੰਦਰਪਾਲ ਸਿੰਘ ਕੰਬੋ ਨੂੰ ਫੇਸਬੁੱਕ ਅਤੇ ਮੈਸੈਂਜਰ ਚੈਟ ਰਾਹੀਂ ਆਪਣੇ ਜਾਲ ’ਚ ਫਸਾ ਕੇ ਹਰਬਲ ਬੀਜ ਦਾ ਕਾਰੋਬਾਰ ਕਰਨ ਦੇ ਨਾਮ ’ਤੇ ਉਸ ਨਾਲ 20 ਲੱਖ 50 ਹਜ਼ਾਰ ਰੁਪਏ ਹਡ਼ੱਪਡ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਹਰਵਿੰਦਰਪਾਲ ਸਿੰਘ ਕੰਬੋ ਪੁੱਤਰ ਰਣਜੀਤ ਸਿੰਘ ਨੇ ਸੈਂਟਰਲ ਬਿਊਰੋ ਇੰਨਵੈਸਟੀਗੇਸ਼ਨ (ਸੀ. ਬੀ. ਆਈ.) ਅਤੇ ਡਾਇਰੈਕਟਰ ਬਿਊਰੋ ਆਫ ਇੰਨਵੈਸਟੀਗੇਸ਼ਨ ਪੰਜਾਬ ਚੰਡੀਗਡ਼੍ਹ ਨੂੰ ਸ਼ਿਕਾਇਤ ਪੱਤਰ ਦੇ ਕੇ ਦੋਸ਼ ਲਾਇਆ ਕਿ ਰੋਜਲੀਨ ਤੇਮੂਰ ਨਗਰ ਨਿਊ ਫਰੈਂਡਜ਼ ਕਾਲੋਨੀ ਦਿੱਲੀ ਨਾਮ ਦੀ ਇਕ ਮਹਿਲਾ ਨੇ ਉਸ ਨੂੰ ਫੇਸਬੁੱਕ ਅਤੇ ਮੈਸੈਂਜਰ ਚੈਟ ਰਾਹੀਂ ਗੱਲਬਾਤ ਕਰਕੇ ਆਪਣੇ ਜਾਲ ’ਚ ਫਸਾਇਆ ਅਤੇ ਕਿਹਾ ਕਿ ਉਹ ਕੈਨੇਡੀਅਨ ਡਿਮਟਾਲੋਜ਼ੀ ਐਸੋਸੀਏਸ਼ਨ ਕੰਪਨੀ ’ਚ ਐਡਮਨਿਸਟੇਟਰਿੰਗ ਡਾਇਰੈਕਟਰ ਹੈ ਅਤੇ ਉਨ੍ਹਾਂ ਦੀ ਕੰਪਨੀ ਅਟਾਰਾ ਸੀਡਜ਼ (ਹਰਬਲ ਬੀਜ) ਦਾ ਕਾਰੋਬਾਰ ਕਰਦੀ ਹੈ। ਉਹ ਸਾਡੀ ਕੰਪਨੀ ਦੇ ਰਾਹੀਂ ਕਾਰੋਬਾਰ ਕਰੇ ਤਾਂ ਉਸ ਨੂੰ ਬਹੁਤ ਲਾਭ ਹੋ ਸਕਦਾ ਹੈ, ਜਿਸ ’ਤੇ ਮੈਂ ਉਨ੍ਹਾਂ ਦੇ ਝਾਂਸੇ ’ਚ ਆ ਗਿਆ ਅਤੇ ਕੰਪਨੀ ਦੇ ਕਰਮਚਾਰੀਆਂ ਨੇ ਮੈਂਨੂੰ ਕਿਹਾ ਕਿ ਸਾਨੂੰ ਹਰਬਲ ਬੀਜ ਦੇ ਪੈਕੇਜ ਜੋ ਸਾਨੂੰ ਕੰਪਨੀ ਵੱਲੋਂ ਭੇਜੇ ਗਏ ਹਨ, ਮਿਲ ਗਏ ਹਨ ਉਹ ਉਕਤ ਪੈਕਟਾਂ ਨੂੰ ਆਪਨੂੰ ਭੇਜ ਦੇਣਗੇ। ਇਸ ਤਰ੍ਹਾਂ ਵੱਖ-ਵੱਖ ਸਮੇਂ ’ਤੇ ਉਨ੍ਹਾਂ ਆਪਣੇ ਵੱਖ-ਵੱਖ ਬੈਂਕ ਖਾਤਿਆਂ ’ਚ ਮੇਰੇ ਤੋਂ 20 ਲੱਖ 50 ਹਜ਼ਾਰ ਰੁਪਏ ਜਮਾਂ ਕਰਵਾ ਲਏ ਅਤੇ ਮੇਰੇ ਨਾਲ ਦੋਸ਼ੀਆਂ ਨੇ ਮਿਲੀਭੁਗਤ ਕਰਕੇ 20 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਜ਼ਿਕਰਯੋਗ ਹੈ ਕਿ ਹਰਬਲ ਬੀਜ ਦੇ ਨਾਮ ’ਤੇ ਕਈ ਵਿਅਕਤੀਆਂ ਵੱਲੋਂ ਆਪਣੇ ਵਿਦੇਸ਼ੀ ਕੰਪਨੀਆਂ ਦੇ ਅਹੁਦੇਦਾਰ ਦੱਸ ਕੇ ਲੋਕਾਂ ਨਾਲ ਕਰੋਡ਼ਾਂ ਰੁਪਏ ਦੀ ਠੱਗੀ ਮਾਰ ਚੁੱਕੇ ਹਨ। ਇਸ ਕਾਰਨ ਉਕਤ ਮਾਮਲੇ ਨੂੰ ਸੀ. ਬੀ. ਆਈ. ਗੰਭੀਰਤਾ ਨਾਲ ਲੈ ਰਹੀ ਹੈ।
ਕੀ ਹੋਈ ਪੁਲਸ ਕਾਰਵਾਈ
ਡਾਇਰੈਕਟਰ ਬਿਊਰੋ ਇੰਨਵੈਸਟੀਗੇਸ਼ਨ ਪੰਜਾਬ ਚੰਡੀਗਡ਼੍ਹ ਨੇ ਉਕਤ ਮਾਮਲੇ ਦੀ ਜਾਂਚ ਲਈ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਪੱਤਰ ਪੇਜ ਕੇ ਜਾਂਚ ਕਰਨ ਦੇ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਨੂੰ ਕਿਹਾ ਗਿਆ ਅਤੇ ਇਸ ਸਬੰਧ ’ਚ ਸੀ. ਬੀ. ਆਈ. ਵੱਲੋਂ ਵੀ ਪੱਤਰ ਭੇਜ ਕੇ ਬਣਦੀ ਕਾਰਵਾਈ ਕਰਨ ਦੇ ਬਾਅਦ ਰਿਪੋਰਟ ਦਫਤਰ ਨੂੰ ਭੇਜਣ ਲਈ ਆਦੇਸ਼ ਦਿੱਤਾ ਗਿਆ ਸੀ। ਜ਼ਿਲਾ ਪੁਲਸ ਮੁਖੀ ਮੋਗਾ ਦੇ ਆਦੇਸ਼ ’ਤੇ ਇਸ ਦੀ ਜਾਂਚ ਐੱਸ. ਪੀ. ਆਈ. ਮੋਗਾ ਵੱਲੋਂ ਕੀਤੀ ਗਈ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਬਲਵੀਰ ਸਿੰਘ ਕਰ ਰਹੇ ਹਨ ਅਤੇ ਅਗਲੇਰੀ ਕਾਰਵਾਈ ਲਈ ਇੰਚਾਰਜ ਐਂਟੀ ਫਰਾਡ ਸੈੱਲ ਮੋਗਾ ਨੂੰ ਲਿਖ ਕੇ ਭੇਜਿਆ ਗਿਆ ਹੈ।
110 ਬੱਸਾਂ ਬੰਦ, 6.50 ਲੱਖ ਦਾ ਨੁਕਸਾਨ
NEXT STORY