ਚੰਡੀਗੜ੍ਹ (ਸੰਦੀਪ) : ਗੈਂਗਸਟਰ ਦਿਲਪ੍ਰੀਤ ਸਿੰਘ ਆਪਣੀ ਪ੍ਰੇਮਿਕਾ ਨਾਲ ਸੈਕਟਰ-38 ਸਥਿਤ ਜਿਸ ਘਰ 'ਚ ਰਹਿ ਰਿਹਾ ਸੀ, ਚੰਡੀਗੜ੍ਹ ਪੁਲਸ ਨੇ ਉਸ ਦੀ ਤਲਾਸ਼ੀ ਲੈਣ ਲਈ ਅਦਾਲਤ ਤੋਂ ਇਜਾਜ਼ਤ ਮੰਗੀ ਹੈ, ਹਾਲਾਂਕਿ ਪੁਲਸ ਟੀਮ ਇਸ ਤੋਂ ਪਹਿਲਾਂ ਪੰਜਾਬ ਪੁਲਸ ਨਾਲ ਘਰ ਦੀ ਤਲਾਸ਼ੀ ਲੈ ਚੁੱਕੀ ਹੈ।
ਅਦਾਲਤ ਨੇ ਪੁਲਸ ਦੀ ਅਰਜ਼ੀ ਮਨਜ਼ੂਰ ਕਰਦੇ ਹੋਏ ਤਲਾਸ਼ੀ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਅਰਜ਼ੀ 'ਚ ਪੁਲਸ ਵਲੋਂ ਕਿਹਾ ਗਿਆ ਹੈ ਕਿ ਦਿਲਪ੍ਰੀਤ ਇਕ ਸਾਲ ਤੋਂ ਸੈਕਟਰ-38 ਸਥਿਤ ਇਸ ਘਰ 'ਚ ਭੇਸ ਬਦਲ ਕੇ ਆਪਣੀ ਪ੍ਰੇਮਿਕਾ ਨਾਲ ਰਹਿ ਰਿਹਾ ਸੀ। ਪੁਲਸ ਟੀਮ ਨੇ ਪੰਜਾਬ ਪੁਲਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਬੀਤੇ ਸੋਮਵਾਰ ਨੂੰ ਦਿਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ।
ਪੁਲਸ ਨੂੰ ਪਤਾ ਲੱਗਿਆ ਸੀ ਕਿ ਦਿਲਪ੍ਰੀਤ ਆਪਣੀ ਪ੍ਰੇਮਿਕਾ ਨਾਲ ਸੈਕਟਰ-38 'ਚ ਰਹਿ ਰਿਹਾ ਹੈ। ਪੰਜਾਬ ਪੁਲਸ ਨੇ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਇਕ ਕਿਲੋ ਹੈਰੋਇਨ, ਹਥਿਆਰ, ਕਾਰਤੂਸ ਅਤੇ ਹੋਰ ਸਮਾਨ ਬਰਾਮਦ ਕੀਤਾ ਸੀ। ਪੰਜਾਬ ਪੁਲਸ ਟੀਮ ਨੇ ਉਸ ਘਰ ਤਾਲਾ ਲਾ ਦਿੱਤਾ ਸੀ।
ਕੈਪਟਨ ਦੇ ਸੀ. ਪੀ. ਐੱਸ. ਸੁਰੇਸ਼ ਕੁਮਾਰ ਨੂੰ ਮਿਲ ਸਕਦੀ ਹੈ ਰਾਹਤ!
NEXT STORY