ਮੋਹਾਲੀ, (ਕੁਲਦੀਪ)- ਪੁਲਸ ਦੇ ਆਰਗੇਨਾਈਜ਼ੇਸ਼ਨ ਕ੍ਰਾਈਮ ਕੰਟਰੋਲ ਯੂਨਿਟ ਵਲੋਂ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਵਿਦੇਸ਼ ਵਿਚ ਬੈਠ ਕੇ ਮ੍ਰਿਤਕ ਗੈਂਗਸਟਰ ਸੁੱਖਾ ਕਾਹਲਵਾਂ ਦੀ ਫੇਸਬੁੱਕ ਅੱਪਡੇਟ ਕਰ ਰਿਹਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਂ ਚੰਦਨ ਖੱਤਰੀ ਦੱਸਿਆ ਜਾਂਦਾ ਹੈ, ਜਿਸ ਨੂੰ ਪੁਲਸ ਨੇ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਹੈ। ਬੀਤੇ ਦਿਨ ਉਸ ਨੂੰ ਮੋਹਾਲੀ ਵਿਚ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਉਸ ਨੂੰ ਤਿੰਨ ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਗੈਂਗਸਟਰ ਕਾਹਲਵਾਂ ਦੀ ਫੇਸਬੁੱਕ ਲੰਬੇ ਸਮੇਂ ਤੋਂ ਲਗਾਤਾਰ ਅੱਪਡੇਟ ਹੋ ਰਹੀ ਸੀ। ਪੁਲਸ ਨੇ ਉਸ ਦੀ ਫੇਸਬੁੱਕ ’ਤੇ ਲਗਾਤਾਰ ਨਜ਼ਰ ਬਣਾਈ ਹੋਈ ਸੀ, ਜਿਸ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਕੁਵੈਤ ਵਿਚ ਬੈਠ ਕੇ ਚੰਦਨ ਖੱਤਰੀ ਨਾਂ ਦਾ ਵਿਅਕਤੀ ਇਸ ਨੂੰ ਅ
ੱਪਡੇਟ ਕਰ ਰਿਹਾ ਹੈ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਜਿਵੇਂ ਹੀ ਉਹ ਭਾਰਤ ਆਇਆ ਤਾਂ ਪੁਲਸ ਨੇ ਉਸ ਨੂੰ ਰਾਜਪੁਰਾ ਤੋਂ ਗ੍ਰਿਫਤਾਰ ਕਰ ਲਿਆ।
ਜ਼ਿਕਰਯੋਗ ਹੈ ਕਿ ਜ਼ਿਲਾ ਜਲੰਧਰ ਦੇ ਨਜ਼ਦੀਕੀ ਪਿੰਡ ਕਾਹਲਵਾਂ ਦੇ ਰਹਿਣ ਵਾਲੇ ਖਤਰਨਾਕ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਜਨਵਰੀ 2015 ਵਿਚ ਗੈਂਗਸਟਰ ਵਿੱਕੀ ਗੌਂਡਰ ਨੇ ਉਸ ਸਮੇਂ ਕਤਲ ਕਰ ਦਿੱਤਾ ਸੀ ਜਦੋਂ ਕਾਹਲਵਾਂ ਨੂੰ ਪੁਲਸ ਕਿਸੇ ਪੇਸ਼ੀ ਵਿਚ ਲੈ ਕੇ ਜਾ ਰਹੀ ਸੀ। ਜ਼ਿਲਾ ਜਲੰਧਰ ਦੇ ਪਿੰਡ ਕਰਤਾਰਪੁਰ ਦੇ ਨੇੜੇ ਉਸ ’ਤੇ ਹਮਲਾ ਕੀਤਾ ਗਿਅਾ ਸੀ। ਭਾਵੇਂ ਗੈਂਗਸਟਰ ਵਿੱਕੀ ਗੌਂਡਰ ਵੀ ਪੁਲਸ ਮੁਕਾਬਲੇ ਵਿਚ ਮਾਰਿਆ ਜਾ ਚੁੱਕਾ ਹੈ ਤੇ ਸੁੱਖਾ ਕਾਹਲਵਾਂ ਵੀ ਮਾਰਿਆ ਜਾ ਚੁੱਕਾ ਹੈ ਪਰ ਉਸ ਦੇ ਬਾਵਜੂਦ ਕਾਹਲਵਾਂ ਦੀ ਫੇਸਬੁੱਕ ਅੱਪਡੇਟ ਹੋ ਰਹੀ ਸੀ।
ਨਕਲੀ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਜ਼ਖੀਰਾ ਜ਼ਬਤ
NEXT STORY