ਸਰਦੂਲਗੜ੍ਹ (ਚੋਪੜਾ) : ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਇਕ ਪਿੰਡ ਵਿਚ ਇਕ ਨੋਜਵਾਨ ਵਲੋਂ ਲੜਕੀ ਦੇ ਘਰ ਆ ਕੇ ਉਸ ਨਾਲ ਜਬਰ-ਜ਼ਨਾਹ ਕਰਨ 'ਤੇ ਮਾਮਲਾ ਦਰਜ ਕੀਤਾ ਹੈ। ਪੀੜਤਾ ਵਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮੇਰਾ ਕੋਈ ਭੈਣ-ਭਰਾ ਨਾ ਹੋਣ ਕਰਕੇ ਉਹ ਮਾਂ-ਬੇਟੀ ਇਕੱਲੀਆਂ ਹੀ ਰਹਿੰਦੀਆ ਹਨ। ਬੀਤੇ ਜੁਲਾਈ ਮਹੀਨੇ ਵਿਚ ਜਦੋਂ ਉਹ ਘਰ ਵਿਚ ਇਕੱਲੀ ਸੀ ਤਾਂ ਗੁਰਬਚਨ ਸਿੰਘ ਪੁੱਤਰ ਰਣਜੀਤ ਸਿੰਘ ਸਾਡੇ ਘਰ ਆਇਆ ਅਤੇ ਮੈਨੂੰ ਜ਼ਬਰਦਸਤੀ ਕਮਰੇ ਅੰਦਰ ਲੈ ਗਿਆ, ਜਿਥੇ ਉਸਨੇ ਮੇਰੀ ਮਰਜ਼ੀ ਦੇ ਵਿਰੁੱਧ ਸੰਬੰਧ ਬਣਾਏ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਤੁਹਾਨੂੰ ਮਾਰ ਦਿਆਂਗਾ।
ਪੀੜਤਾ ਨੇ ਦੱਸਿਆ ਕਿ ਉਕਤ ਦੀ ਧਮਕੀ ਤੋਂ ਡਰਦੀ ਹੋਈ ਮੈਂ ਚੁੱਪ ਰਹੀ ਅਤੇ ਹੁਣ ਹੌਸਲਾ ਕਰਕੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਇਸ ਸਬੰਧੀ ਥਾਣਾ ਸਰਦੂਲਗੜ੍ਹ ਵਿਖੇ ਦਿੱਤੀ ਗਈ। ਇਸ ਸਬੰਧੀ ਐੱਸ. ਐੱਚ.ਓ. ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ 'ਤੇ ਨਾਮਜ਼ਦ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਰਾਲੀ ਨੂੰ ਲਾਈ ਅੱਗ ਦੀ ਪੜਤਾਲ ਕਰਨ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਦੀ
NEXT STORY