ਨੂਰਪੁਰ ਬੇਦੀ (ਅਵਿਨਾਸ਼) : ਨੂਰਪੁਰ ਬੇਦੀ ਪੁਲਸ ਵਲੋਂ ਇਕ ਸਕੂਲ 'ਚ ਪੜ੍ਹਦੀ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਉਸ ਦੀ ਵੀਡੀਓ ਬਣਾਉਣ ਵਾਲੇ ਦੋ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਨ ਦੀ ਸੂਚਨਾ ਮਿਲੀ ਹੈ। ਜਿਨ੍ਹਾਂ 'ਚੋਂ ਕਿਸੇ ਵੀ ਦੋਸ਼ੀ ਨੂੰ ਅਜੇ ਪੁਲਸ ਵਲੋਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਪਿੰਡ ਟਿੱਬਾ ਨੰਗਲ ਦੇ ਨੌਜਵਾਨ ਗੋਲਡੀ ਪੁੱਤਰ ਰਤਨ ਚੰਦ ਅਤੇ ਜੋਨੀ ਪੁੱਤਰ ਕਰਮ ਸਿੰਘ ਖਿਲਾਫ ਆਈ.ਪੀ.ਸੀ ਦੀ ਧਾਰਾ 354ਏ, 354 ਡੀ ਅਤੇ ਪੀ.ਓ.ਸੀ.ਐਸ.ਓ. ਐਕਟ ਦੀ ਧਾਰਾ 12 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਜਸਮੇਰ ਸਿੰਘ ਅਨੁਸਾਰ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਫੋਨ 'ਤੇ ਅਸ਼ਲੀਲ ਮੈਸੇਜ ਕਰਨ ਅਤੇ ਦਾਜ ਲਈ ਤੰਗ ਕਰਨ ਦੇ ਦੋਸ਼ 'ਚ ਕੇਸ ਦਰਜ
NEXT STORY