ਮੋਗਾ (ਗਰੋਵਰ, ਗੋਪੀ) - ਵਿਜੀਲੈਂਸ ਬਿਊਰੋ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਦੇ ਹਿੱਤਾਂ ਨੂੰ ਮਹਿਫੂਜ਼ ਰੱਖਣ ਲਈ ਵਚਨਬੱਧ ਹੈ ਤੇ ਮੰਡੀਆਂ 'ਚ ਕਣਕ ਦੀ ਖਰੀਦ, ਭਰਾਈ ਤੇ ਚੁਕਾਈ ਸਬੰਧੀ ਨਿਰੀਖਣ ਕਰ ਕੇ ਕਿਸਾਨਾਂ ਅਤੇ ਆੜ੍ਹਤੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਤਾਂਕਿ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ 'ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਗੱਲ ਦਾ ਇਹ ਪ੍ਰਗਟਾਵਾ ਹਰਗੋਬਿੰਦ ਸਿੰਘ ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਨੇ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਬੀ. ਕੇ. ਉੱਪਲ ਆਈ. ਪੀ. ਐੱਸ. ਦੀਆਂ ਹਦਾਇਤਾਂ/ਦਿਸ਼ਾ-ਨਿਰਦੇਸ਼ਾਂ 'ਤੇ ਬੀਤੇ ਦਿਨ ਅਨਾਜ ਮੰਡੀ ਮੋਗਾ ਦੀ ਚੈਕਿੰਗ ਦੌਰਾਨ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਮੋਗਾ ਸੁਖਪ੍ਰੀਤ ਸਿੰਘ ਸਿੱਧੂ, ਉਪ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਪਲਵਿੰਦਰ ਸਿੰਘ, ਡੀ. ਐੱਮ. ਪੰਜਾਬ ਐਗਰੋ ਤੇਜਪਾਲ ਸਿੰਘ, ਡੀ. ਐੱਮ. ਮਾਰਕਫੈੱਡ ਬੂਟਾ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਐੱਸ. ਐੱਸ. ਪੀ. ਵਿਜੀਲੈਂਸ ਹਰਗੋਬਿੰਦ ਸਿੰਘ ਨੇ ਕਿਸਾਨਾਂ ਤੇ ਆੜ੍ਹਤੀਆਂ ਪਾਸੋਂ ਕਣਕ ਦੀ ਖਰੀਦ/ਵੇਚ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਇਸ ਦੇ ਨਾਲ ਹੀ ਆੜ੍ਹਤੀਆਂ ਨੇ ਦੱਸਿਆ ਕਿ ਕਣਕ ਦੀ ਖਰੀਦ ਲਗਭਗ ਮੁਕੰਮਲ ਹੋ ਚੁੱਕੀ ਹੈ ਤੇ ਲਿਫਟਿੰਗ ਵੀ ਕਰੀਬ 85 ਫੀਸਦੀ ਹੋ ਚੁੱਕੀ ਹੈ ਅਤੇ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਵੀ ਕਿਸਾਨਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਸਮਾਂ-ਸੀਮਾ ਅੰਦਰ ਹੋ ਰਹੀ ਹੈ। ਉਨ੍ਹਾਂ ਵੱਲੋਂ ਜ਼ਿਮੀਂਦਾਰਾਂ ਅਤੇ ਆੜ੍ਹਤੀਆਂ ਤੋਂ ਵੀ ਰਾਏ ਲਈ ਗਈ ਅਤੇ ਮੰਡੀ 'ਚ ਕਣਕ ਦੀ ਖਰੀਦ, ਅਦਾਇਗੀ, ਲਿਫਟਿੰਗ, ਬਾਰਦਾਨੇ ਜਾਂ ਬੁਨਿਆਦੀ ਸਹੂਲਤਾਂ ਸਬੰਧੀ ਤਸੱਲੀ ਦਾ ਪ੍ਰਗਟਾਵਾ ਕੀਤਾ।
ਨਰਸਿੰਗ ਕਾਲਜ ਦੇ ਗਰਲਜ਼ ਹੋਸਟਲ 'ਚ ਹੰਗਾਮਾ, ਅੰਦਰ ਵੜਿਆ ਅਣਪਛਾਤਾ ਵਿਅਕਤੀ
NEXT STORY