ਤਪਾ ਮੰਡੀ, (ਸ਼ਾਮ, ਗਰਗ)- ਅਗਰਵਾਲ ਧਰਮਸ਼ਾਲਾ 'ਚ ਸਮੂਹ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੀ ਇਕ ਮੀਟਿੰਗ ਪ੍ਰਧਾਨ ਸ਼ੰਟੂ ਮੌੜ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਕਾਰ ਵੱਲੋਂ ਕਿਸਾਨਾਂ ਅਤੇ ਆੜ੍ਹਤੀਆਂ ਵਿਚਕਾਰ ਚੱਲ ਰਹੇ ਨਹੁੰ-ਮਾਸ ਦੇ ਰਿਸ਼ਤੇ 'ਚ ਪਾਈਆਂ ਜਾ ਰਹੀਆਂ ਤਰੇੜਾਂ ਦੀ ਜ਼ੋਰਦਾਰ ਨਿੰਦਾ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ਼ੰਟੂ ਮੌੜ, ਸਾਬਕਾ ਪ੍ਰਧਾਨ ਮਦਨ ਲਾਲ ਘੁੜੈਲਾ, ਮੀਤ ਪ੍ਰਧਾਨ ਮਨੋਜ ਸਿੰਗਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਆੜ੍ਹਤੀਆਂ ਦੇ ਵਿਰੋਧ 'ਚ ਜਾ ਕੇ ਫੈਸਲਾ ਲਿਆ ਗਿਆ ਹੈ ਕਿ ਇਸ ਵਾਰ ਝੋਨੇ ਦੀ ਅਦਾਇਗੀ ਕਿਸਾਨਾਂ ਦੇ ਸਿੱਧੇ ਖਾਤਿਆਂ 'ਚ ਪਾਈ ਜਾ ਰਹੀ ਹੈ, ਜਿਸ ਦਾ ਆੜ੍ਹਤੀਆ ਐਸੋਸੀਏਸ਼ਨ ਤਪਾ ਸਖਤ ਵਿਰੋਧ ਕਰਦਾ ਹੈ, ਦਾ ਕਹਿਣਾ ਹੈ ਕਿ ਕਿਸਾਨਾਂ ਅਤੇ ਆੜ੍ਹਤੀਆਂ ਦਾ ਕਈ ਦਹਾਕਿਆਂ ਤੋਂ ਨਹੁੰ-ਮਾਸ ਦਾ ਰਿਸ਼ਤਾ ਬਣਿਆ ਹੋਇਆ ਹੈ, ਤੇ ਸਰਕਾਰ ਉਨ੍ਹਾਂ ਦੇ ਮਨਾਂ 'ਚ ਖਟਾਸ ਪਾ ਰਹੀ ਹੈ।
ਕਿਸਾਨ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਜੋ ਸਰਕਾਰ ਨੇ ਸਿੱਧੀ ਅਦਾਇਗੀ ਦਾ ਫੈਸਲਾ ਲਿਆ ਹੈ ਉਹ ਉਸ ਨਾਲ ਸਹਿਮਤ ਨਹੀਂ ਹਨ ਕਿਉਂਕਿ ਕਿਸੇ ਸਮੇਂ ਵਿਆਹ, ਗਮੀ ਜਾਂ ਘਰੇਲੂ ਲੋੜ ਲਈ ਵੀ ਉਨ੍ਹਾਂ ਨੂੰ ਰੁਪਏ ਦੀ ਲੋੜ ਹੋਵੇ, ਉਹ ਸਿੱਧਾ ਆੜ੍ਹਤੀਆਂ ਤੋਂ ਫਸਲ ਜਦੋਂ ਮਰਜ਼ੀ ਵੱਧ ਰੁਪਏ 'ਚ ਲੈ ਜਾਂਦਾ ਹੈ ਅਤੇ ਅਗਲੀ ਫਸਲ 'ਚ ਸਮਝ ਲੈਂਦਾ ਹੈ, ਉਨ੍ਹਾਂ ਦੀ ਮੰਗ ਹੈ ਕਿ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ।
ਖੁਰਾਕ ਸਪਲਾਈ ਵਿਭਾਗ ਤਪਾ ਦੇ ਇੰਸਪੈਕਟਰ ਮੋਹਿਤ ਗੋਇਲ ਦਾ ਕਹਿਣਾ ਹੈ ਕਿ ਜ਼ਿਲਾ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਨ੍ਹਾਂ ਸਮੂਹ ਆੜ੍ਹਤੀਆਂ ਨੂੰ ਹਦਾਇਤ ਕੀਤੀ ਹੈ ਕਿ ਕਿਸਾਨਾਂ ਦਾ ਬੈਂਕ ਖਾਤਾ, ਆਧਾਰ ਕਾਰਡ, ਆਈ. ਐੱਫ. ਐੱਸ. ਸੀ. ਕੋਡ ਅਤੇ ਹੋਰ ਕਾਗਜ਼ਾਤ ਵਿਭਾਗ ਪਾਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਕੁਝ ਕਿਸਾਨਾਂ ਦੇ ਲੋੜੀਂਦੇ ਦਸਤਾਵੇਜ਼ ਪੁੱਜੇ ਹਨ।
ਇਸ ਮੀਟਿੰਗ 'ਚ ਚੌਧਰੀ ਮਨੋਜ ਕੁਮਾਰ, ਮੱਖਣ ਲਾਲ ਬਦਰਾ, ਬਸੰਤ ਲਾਲ ਭੋਲਾ, ਜਵਾਹਰ ਲਾਲ ਤਾਜੋਕੇ, ਅਸ਼ੋਕ ਪੱਖੋ, ਸੱਤ ਪਾਲ ਮੌੜ, ਸੰਜੀਵ ਕੁਮਾਰ ਢਿੱਲਵਾਂ, ਸੁਸ਼ੀਲ ਕੁਮਾਰ ਭੂਤ, ਅਰੁਣ ਕੁਮਾਰ ਭੈਣੀ, ਸੰਜੀਵ ਕੁਮਾਰ ਉਗੋ, ਮੋਹਣ ਲਾਲ ਧੂਰਕੋਟੀਆਂ, ਵਿਜੈ ਮੌੜ, ਸੰਜੀਵ ਕੁਮਾਰ, ਪਵਨ ਕੁਮਾਰ ਪੱਖੋ, ਬੱਬੂ ਮਲੋਟ ਵਾਲਾ, ਮਦਨ ਲਾਲ ਸਿੰਗਲਾ, ਉਮੇਸ਼ ਕੁਮਾਰ ਮਿੱਤਲ, ਆਰ.ਕੇ ਮੌੜ, ਜਵਾਹਰ ਲਾਲ ਕਾਂਸਲ, ਦਰਸ਼ਨ ਲਾਲ ਮੌੜ, ਮਨੋਹਰ ਲਾਲ ਮੋਹਰੀ, ਕ੍ਰਿਸ਼ਨ ਕੁਮਾਰ ਮਾਲੇਰਕੋਟਲਾ, ਜੀਵਨ ਢਿੱਲਵਾਂ, ਕੇਵਲ ਸ਼ਰਮਾ, ਮੁਨੀਸ਼ ਕੁਮਾਰ ਮਿੱਤਲ, ਸੁਰੇਸ਼ ਕੁਮਾਰ ਤਾਜੋ, ਰਾਕੇਸ਼ ਕੁਮਾਰ ਤਾਜੋਕੇ, ਸ਼ੰਟੀ ਮੌੜ, ਤਰਸੇਮ ਚੰਦ ਮਹਿਤਾ, ਰਾਜ ਕੁਮਾਰ, ਅਸ਼ੋਕ ਕੁਮਾਰ ਮੌੜ, ਸੁਰਿੰਦਰ ਬਾਂਸਲ, ਰਾਜਿੰਦਰ ਭੂਟੋ, ਰਵਿੰਦਰ ਕੁਮਾਰ ਘੁੰਨਸ, ਦੀਪਕ ਬਾਂਸਲ, ਜੀਵਨ ਤਾਜੋ ਵਾਲਾ, ਸੰਦੀਪ ਬਾਂਸਲ ਆਦਿ ਆੜ੍ਹਤੀਆਂ ਨੇ ਸ਼ਮੂਲੀਅਤ ਕਰ ਕੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫਲਤਾ, 4 ਦਹਿਸ਼ਤਗਰਦ ਹਥਿਆਰਾਂ ਸਣੇ ਗ੍ਰਿਫਤਾਰ
NEXT STORY