ਗੁਰਦਾਸਪੁਰ, (ਹਰਮਨਪ੍ਰੀਤ)- ਪੁਲਸ ਥਾਣਾ ਦੀਨਾਨਗਰ ਨਾਲ ਸਬੰਧਤ ਪਿੰਡ ਝਡ਼ੋਲੀ ਵਿਖੇ ਰਹਿ ਰਹੇ ਗੁੱਜਰ ਭਾਈਚਾਰੇ ਦੇ ਲੋਕਾਂ ਦਾ ਪਿੰਡ ਦੇ ਕੁਝ ਵਿਅਕਤੀਆਂ ਨਾਲ ਜ਼ਮੀਨ ਨੂੰ ਲੈ ਕੇ ਚੱਲ ਰਹੇ ਝਗੜੇ ਕਾਰਨ ਅੱਜ ਉਕਤ ਵਿਅਕਤੀਆਂ ਵੱਲੋਂ ਹਮਲਾ ਕਰ ਕੇ 3 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਹ ਦੋਸ਼ ਲਾਉਂਦੇ ਹੋਏ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜ਼ੇਰੇ ਇਲਾਜ ਛੀਨਾ ਪੁੱਤਰੀ ਹਸਨਦੀਨ, ਫਖਰਦੀਨ ਪੁੱਤਰ ਇਬਰਾਹੀਮ, ਇਬਰਾਹੀਮ ਪੁੱਤਰ ਲਾਲ ਦੀਨ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਇਸ ਪਿੰਡ ਦੇ ਇਕ ਵਿਅਕਤੀ ਕੋਲੋਂ 4 ਕਨਾਲ 1 ਮਰਲੇ ਜ਼ਮੀਨ ਕਰੀਬ 3 ਲੱਖ ਰੁਪਏ ਵਿਚ ਖਰੀਦੀ ਸੀ ਪਰ ਬਾਅਦ ਵਿਚ ਉਸ ਵਿਅਕਤੀ ਦੀ ਮੌਤ ਹੋ ਗਈ ਅਤੇ ਹੁਣ ਉਸ ਦਾ ਪੁੱਤਰ ਇਸ ਜ਼ਮੀਨ ’ਤੇ ਹੱਕ ਜਿਤਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸੇ ਵਿਵਾਦ ਦੀ ਰੰਜਿਸ਼ ਕਾਰਨ ਅੱਜ ਸਵੇਰੇ ਕਰੀਬ 15 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਡੇਰੇ ’ਤੇ ਆ ਕੇ ਹਮਲਾ ਕਰ ਦਿੱਤਾ ਅਤੇ ਛੀਨਾ ’ਤੇ ਕੋਈ ਤੇਜ਼ਾਬ ਵਰਗਾ ਤਰਲ ਪਦਾਰਥ ਸੁੱਟ ਦਿੱਤਾ, ਜਿਸ ਕਾਰਨ ਲਡ਼ਕੀ ਦੀ ਬਾਂਹ ਸਡ਼ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਥਾਣਾ ਦੀਨਾਨਗਰ ਦੀ ਪੁਲਸ ਨੂੰ ਸੂਚਿਤ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਵੀ ਇਸ ਵਿਵਾਦ ਬਾਰੇ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ।
ਪੁਰਾਣੀ ਰੰਜਿਸ਼ ਕਾਰਨ ਚੌਕੀਦਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
NEXT STORY