ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ) : ਥਾਣਾ ਧਾਲੀਵਾਲ ਦੇ ਪਿੰਡ ਡੱਡਵਾਂ 'ਚ ਆਪਣੀ ਦਾਦੀ ਨਾਲ ਖੇਤਾਂ 'ਚ ਗਈ ਇਕ 8 ਸਾਲਾ ਬੱਚੀ ਨੂੰ ਹੱਡਾ ਰੋੜੀ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਲਿਆ । ਬੱਚੀ ਦੀ ਪਛਾਣ ਰਾਧਿਕਾ ਪੁੱਤਰੀ ਪਵਨ ਕੁਮਾਰ ਪਵਨ ਕੁਮਾਰ ਵਾਸੀ ਡਡਵਾਂ ਦੇ ਰੂਪ 'ਚ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੀ ਦੇ ਪਿਤਾ ਪਵਨ ਕੁਮਾਰ ਵਾਸੀ ਡਡਵਾਂ ਨੇ ਦੱਸਿਆ ਕਿ ਉਸ ਦੀ 8 ਸਾਲਾ ਪੁੱਤਰੀ ਰਾਧਿਕਾ ਆਪਣੀ ਦਾਦੀ ਨਾਲ ਖੇਤ 'ਚ ਗਈ ਸੀ ਕਿ ਅਚਾਨਕ ਹੱਡੀ ਰੋੜੀ ਦੇ ਕੁੱਤੇ ਉਸ ਦੇ ਪਿੱਛੇ ਪੈ ਗਏ, ਦਾਦੀ ਵਲੋਂ ਇੱਟਾਂ-ਰੋੜੇ ਮਾਰ ਕੇ ਕੁੱਤਿਆਂ ਨੂੰ ਭਜਾ ਦਿੱਤੇ ਜਾਣ ਕਾਰਣ ਬੱਚੀ ਦੀ ਜਾਨ ਬਚ ਗਈ। ਇਸ ਦੌਰਾਨ ਕੁੱਤਿਆਂ ਨੇ ਬੱਚੀ ਨੂੰ ਗਰਦਨ ਅਤੇ ਅੱਖਾਂ ਨੇੜਿਓਂ ਬੁਰੀ ਤਰ੍ਹਾਂ ਨੋਚ ਲਿਆ। ਇਸ ਉਪਰੰਤ ਉਸ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਕਾਰ ਸੇਵਾ ਵਾਲੇ ਬਾਬਾ ਹਰਭਜਨ ਸਿੰਘ ਪਹਿਲਵਾਨ ਦਾ ਦਿਹਾਂਤ (ਵੀਡੀਓ)
NEXT STORY