ਗੁਰਦਾਸਪੁਰ/ਕਲਾਨੌਰ/ਬਟਾਲਾ (ਵਿਨੋਦ, ਮਨਮੋਹਨ, ਬੇਰੀ) : ਬੁੱਧਵਾਰ ਸ਼ਾਮ ਕਲਾਨੌਰ ਕਸਬੇ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹਕੀਮਪੁਰ ਰੋਡ 'ਤੇ ਜਿਮ ਚਲਾ ਰਹੇ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਦੀ ਪਛਾਣ ਅਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਕਲਾਨੌਰ ਵਜੋਂ ਹੋਈ ਹੈ। ਅਰਵਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਹੈ।
ਇਸ ਘਟਨਾ ਸਬੰਧੀ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਲਗਭਗ 6 ਵਜੇ ਮੋਟਰਸਾਈਕਲ 'ਤੇ ਦੋ ਅਣਪਛਾਤੇ ਨੌਜਵਾਨ ਫਰੈੱਡ ਜਿਮ 'ਤੇ ਆਏ ਤੇ ਜਿਮ 'ਤੇ ਬੈਠੇ ਜਿਮ ਮਾਲਿਕ ਅਰਵਿੰਦਰ ਸਿੰਘ 'ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਛਾਤੀ 'ਤੇ ਲੱਗੀ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਜ਼ਖ਼ਮੀ ਨੂੰ ਪਹਿਲਾਂ ਕਲਾਨੌਰ ਹਸਪਤਾਲ ਤੇ ਬਾਅਦ 'ਚ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਹੈ।
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਇਸ ਘਟਨਾ ਦੀ ਹੁਣ ਤੱਕ ਕੀਤੀ ਗਈ ਜਾਂਚ ਤੋਂ ਬਾਅਦ ਕਾਫੀ ਜਾਣਕਾਰੀ ਮਿਲ ਗਈ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਇਸ ਘਟਨਾ ਦੇ ਪਿੱਛੇ ਕੀ ਮਾਮਲਾ ਹੈ ਉਹ ਵੀ ਸਾਫ ਹੋ ਜਾਵੇਗਾ।
ਪਰਨੀਤ ਕੌਰ ਨੇ ਜੁਮਲੇਬਾਜ਼ੀ 'ਚ ਮੋਦੀ ਨੂੰ ਵੀ ਪਛਾੜਿਆ : ਡਾ. ਗਾਂਧੀ
NEXT STORY