ਗੁਰਦਾਸਪੁਰ (ਬਲਵਿੰਦਰ)-ਪਿੰਡ ਕੋਟਲਾ ਬਾਮਾ ਵਿਖੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਕੋਟਲਾ ਬਾਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡਾਂ ’ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਤੇ ਵਿਕਾਸ ਦੇ ਮੁੱਦੇ ’ਤੇ ਇਹ ਚੋਣਾਂ ਜਿੱਤੀਆਂ ਜਾਣਗੀਆਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਸਦਕਾ ਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਤਰੱਕੀ ਵੱਲ ਜਾ ਰਿਹਾ ਹੈ। ਅੱਜ ਪਿੰਡਾਂ ਦਾ ਜੰਗੀ ਪੰਧਰ ’ਤੇ ਵਿਕਾਸ ਹੋ ਰਿਹਾ ਹੈ ਤੇ ਹਰ ਲੋਡ਼ਵੰਦ ਨੂੰ ਹਰ ਸਹੂਲਤ ਮਿਲ ਰਹੀ ਹੈ। ਇਸ ਮੌਕੇ ਲਾਟੀ ਕਾਸ਼ਤੀਵਾਲ, ਸੁੱਖਪਾਲ ਸਿੰਘ, ਤਰਪਾਲ ਸਿੰਘ, ਰੂਪ ਲਾਲ ਕਾਲਾ ਅਫਗਾਨਾ, ਕੁਲਵੰਤ ਸਿੰਘ ਸੈਕਟਰੀ, ਪਵਨ ਕੁਮਾਰ ਨਾਨਕਚੱਕ, ਪਰਮਜੀਤ ਸਿੰਘ ਮਰਡ਼, ਹਰਦੀਪ ਸਿੰਘ, ਰਾਜੂ ਸ਼ਾਹ, ਜੀਵਨਜੋਤ ਸਿੰਘ ਵੀਲਾ, ਲਖਵਿੰਦਰ ਸਿੰਘ ਅਲੀਵਾਲ, ਨਿਰਮਲ ਸਿੰਘ ਕਿਲਾ ਦੇਸਾ ਸਿੰਘ, ਕੁਲਦੀਪ ਮਸੀਹ ਘਣੀਏ ਕੇ ਬਾਂਗਰ, ਨਿਆਮਤ ਮਸੀਹ ਛਿਛਰੇਵਾਲ, ਦਲਜਿੰਦਰ ਸਿੰਘ ਛਿਛਰੇਵਾਲ, ਸਮਿੱਤਰ ਸਿੰਘ ਸਾਬਕਾ ਸਰਪੰਚ ਢਡਿਆਲਾ, ਹਰਦੀਪ ਸਿੰਘ ਖੋਦੇਬਾਂਗਰ, ਲਵਰਾਜ ਸਿੰਘ ਪੰਨਵਾ, ਬੂਟਾ ਸਿੰਘ ਘੋਗਾ, ਮਲੂਕ ਸਿੰਘ ਘੋਗਾ, ਨਿਰਮਲ ਸਿੰਘ ਕੋਟਲਾ ਬਾਮਾ, ਸਰਬਇੰਦਰ ਪਾਲ ਸਿੰਘ ਕਾਦੀਆਂ ਤੇ ਹੋਰ ਵਰਕਰ ਹਾਜ਼ਰ ਸਨ।
ਪਤੰਗ ਲੁੱਟਦੇ ਇਨੋਵਾ ਦੀ ਲਪੇਟ ’ਚ ਆਉਣ ਨਾਲ ਬੱਚੇ ਦੀ ਮੌਤ
NEXT STORY