ਗੁਰਦਾਸਪੁਰ (ਹਰਮਨਪ੍ਰੀਤ)-ਯੂਥ ਕਾਂਗਰਸ ਦੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਬਲਜੀਤ ਸਿੰਘ ਪਾਹਡ਼ਾ ਨੂੰ ਮਿਲਕ ਪਲਾਂਟ ਗੁਰਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਸਰਾਫਾ ਯੂਨੀਅਨ ਗੁਰਦਾਸਪੁਰ ਦੇ ਪ੍ਰਧਾਨ ਅਜੇ ਕੁਮਾਰ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਹਲਕਾ ਗੁਰਦਾਸਪੁਰ ਅੰਦਰ ਖੁਸ਼ੀ ਦੀ ਲਹਿਰ ਦੌਡ਼ ਗਈ ਹੈ। ਉਨ੍ਹਾਂ ਕਿਹਾ ਕਿ ਬਲਜੀਤ ਪਾਹਡ਼ਾ ਮਿਹਨਤੀ ਨੌਜਵਾਨ ਹਨ ਜਿਨਾਂ ਦੀ ਅਗਵਾਈ ਹੇਠ ਮਿਲਕ ਪਲਾਂਟ ਵਿਕਾਸ ਅਤੇ ਲਾਭ ਦੀਆਂ ਲੀਹਾਂ ’ਤੇ ਚਲਦਾ ਹੋਇਆ ਨਵੀਂ ਪੈਡ਼ਾਂ ਤੈਅ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮਿਲਕ ਪਲਾਂਟ ਨਾਲ ਜੁਡ਼ੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਵੱਲੋਂ ਪਲਾਂਟ ਦੇ ਸਮੂਹ ਡਾਇਰੈਕਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਕੀਤਾ ਪੇਸ਼
NEXT STORY