ਮੋਗਾ (ਗੋਪੀ ਰਾਊਕੇ) : ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਐਤਵਾਰ ਨੂੰ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਵਲੋਂ ਪੀ. ਐੱਫ. ਡੀ. ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਵੱਖ-ਵੱਖ ਡੇਅਰੀਆਂ 'ਤੇ ਤੜਕਸਾਰ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਫੂਡ ਵਿਭਾਗ ਦੇ ਸਹਾਇਕ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਅਫ਼ਸਰ ਅਭਿਨਵ ਖੋਸਲਾ ਵੱਲੋਂ ਵਿਸ਼ੇਸ਼ ਤੌਰਤੇ ਸ਼ੱਕੀ ਵਸਤੂਆਂ ਦੇ ਸੈਂਪਲ ਭਰੇ ਗਏ।
ਸਹਾਇਕ ਜਨਰਲ ਡਿਪਟੀ ਕਮਿਸ਼ਨਰ ਲਾਲ ਵਿਸ਼ਵਾਸ ਦੀ ਅਗਵਾਈ ਹੇਠ ਟੀਮਾਂ ਵੱਲੋਂ ਕੀਤੀ ਇਸ ਰੇਡ ਦੌਰਾਨ ਜਿੱਥੇ ਸ਼ਰਮਾ ਡੇਅਰੀ ਨੇੜੇ ਬੰਦ ਫਾਟਕ ਵਿਖੇ ਸੈਂਪਲ ਭਰੇ ਗਏ, ਉੱਥੇ ਹੀ ਨੀਲ ਕੰਠ ਡੇਅਰੀ ਸੰਚਾਲਕ ਦੇ ਘਰ ਵਿਖੇ ਰੇਡ ਕਰਕੇ ਸ਼ੱਕੀ ਹਾਲਾਤ 'ਚ ਪਏ ਦੇਸੀ ਘਿਓ ਦੇ ਵੀ ਸੈਂਪਲ ਭਰੇ ਗਏ। ਸਿਹਤ ਵਿਭਾਗ ਦੀ ਇਸ ਰੇਡ ਨੂੰ ਵੇਖ ਕੇ ਸ਼ਹਿਰ ਦੀਆਂ ਹੋਰਾਂ ਹਲਵਾਈ ਅਤੇ ਡੇਅਰੀ ਦੀਆਂ ਦੁਕਾਨ ਸੰਚਾਲਕਾਂ ਵਿਚਕਾਰ ਹਫੜਾ-ਦਫੜੀ ਮਚ ਗਈ ਅਤੇ ਲੋਕ ਦੁਕਾਨਾਂ ਬੰਦ ਕਰਕੇ ਘਰੋ-ਘਰੀ ਚਲੇ ਗਏ।
ਤਰਨਤਾਰਨ : ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ
NEXT STORY