ਜਲੰਧਰ, (ਵਰੁਣ)- ਜਲੰਧਰ ਰੂਰਲ ਪੁਲਸ ਦੇ ਸੀ. ਆਈ. ਏ. ਸਟਾਫ-2 ਦੀ ਪੁਲਸ ਨੇ ਇਕ ਐੱਨ. ਆਰ. ਆਈ. ਦੇ ਪੁਸ਼ਤੈਨੀ ਘਰ ’ਚ ਰੇਡ ਕਰ ਕੇ 110 ਪੇਟੀਅਾਂ ਸ਼ਰਾਬ ਬਰਾਮਦ ਕੀਤੀ ਹੈ। ਰੇਡ ਤੋਂ ਪਹਿਲਾਂ ਹੀ ਐੱਨ.ਆਰ.ਆਈ. ਫਰਾਰ ਹੋ ਗਿਆ ਸੀ। ਉਸ ਖਿਲਾਫ ਪਹਿਲਾਂ ਵੀ ਝਗੜਾ ਕਰਨ, ਅਸਲਾ ਐਕਟ ਤੇ ਇਰਾਦਾ ਏ ਕਤਲ ਦੇ ਕੇਸ ਦਰਜ ਹਨ। ਡੀ. ਐੱਸ. ਪੀ. ਲਖਬੀਰ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਸ਼ਿਵ ਕੁਮਾਰ ਸੂਚਨਾ ਮਿਲੀ ਸੀ ਕਿ ਐੱਨ. ਆਰ. ਆਈ. ਜੋਰਾਵਰ ਸਿੰਘ ਉਰਫ ਸੋਢੀ ਪੁੱਤਰ ਗੁਰਦੇਵ ਸਿੰਘ ਵਾਸੀ ਧਾਰੀਵਾਲ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਨੇ ਜਦੋਂ ਉਸ ਦੇ ਪੁਸ਼ਤੈਨੀ ਘਰ ’ਚ ਰੇਡ ਕੀਤੀ ਤਾਂ ਸ਼ਰਾਬ ਬਰਾਮਦ ਹੋਈ। ਜਦਕਿ ਮੁਲਜ਼ਮ ਰੇਡ ਤੋਂ ਪਹਿਲਾਂ ਹੀ ਫਰਾਰ ਹੋ ਗਿਆ ਹੈ। ਸਾਰੀ ਸ਼ਰਾਬ ਬਾਹਰਲੇ ਸੂਬਿਅਾਂ ਦੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ।
ਸੂਬਾ ਸਰਕਾਰ ਵਲੋਂ ਸਿਵਲ ਹਸਪਤਾਲ ਨੂੰ 300 ਬੈੱਡਾਂ ਦੀ ਮਨਜ਼ੂਰੀ
NEXT STORY