ਅੰਬਾਲਾ, ਪੰਚਕੂਲਾ (ਬਲਵਿੰਦਰ, ਮੁਕੇਸ਼) - ਪੰਚਕੂਲਾ 'ਚ 25 ਅਗਸਤ ਨੂੰ ਹੋਏ ਦੰਗਿਆਂ ਦੀ ਕਥਿਤ ਦੋਸ਼ੀ ਅਤੇ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੀ ਸੀ. ਜੇ. ਐੱਮ. ਕੋਰਟ ਪੰਚਕੂਲਾ 'ਚ ਪੇਸ਼ੀ ਹੋਈ। ਇਸ ਦੌਰਾਨ ਹਨੀਪ੍ਰੀਤ ਸਮੇਤ ਹੋਰ ਮੁਲਜ਼ਮ ਸੀ. ਜੇ. ਐੱਮ. ਕੋਰਟ ਪੰਚਕੂਲਾ 'ਚ ਅੰਬਾਲਾ ਜੇਲ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਅਦਾਲਤ ਨੇ ਹਨੀਪ੍ਰੀਤ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਅਗਲੀ ਸੁਣਵਾਈ ਦੌਰਾਨ ਹਨੀਪ੍ਰੀਤ ਅਤੇ ਇਸ ਮਾਮਲੇ ਦੇ ਹੋਰ ਮੁਲਜ਼ਮ ਨਿੱਜੀ ਤੌਰ 'ਤੇ ਸੀ. ਜੇ. ਐੱਮ. ਕੋਰਟ ਪੰਚਕੂਲਾ 'ਚ ਪੇਸ਼ ਹੋਣਗੇ।
ਦੋਹਰੇ ਕਤਲ ਕਾਂਡ ਪਿੱਛੇ ਨਿਕਲਿਆ ਨਾਜਾਇਜ਼ ਸਬੰਧਾਂ ਦਾ ਮਾਮਲਾ 'ਸਿਰ ਦੇ ਸਾਈਂ' ਨੂੰ ਆਸ਼ਿਕ ਤੋਂ ਮਰਵਾਇਆ
NEXT STORY