ਹੁਸ਼ਿਆਰਪੁਰ (ਸ਼ੋਰੀ)-ਸ੍ਰੀ ਗੁਰੂ ਰਵਿਦਾਸ ਟੈਂਪਲ ਮੋਰਾਂਵਾਲੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 17 ਫਰਵਰੀ ਤੋਂ ਤਿੰਨ ਦਿਨਾ ਧਾਰਮਕ ਸਮਾਗਮ ਦੀ ਆਰੰਭਤਾ ਹੋਵੇਗੀ। ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਸਿੰਘ, ਰੇਸ਼ਮ ਸਿੰਘ, ਜਸਵੰਤ ਸਿੰਘ ਹੀਰ, ਗੁਰਮੇਲ ਸਿੰਘ ਨੇਵੀ, ਸੱਤਪਾਲ ਸਰਪੰਚ, ਚਰਨਾ ਰਾਮ ਬੰਗਡ਼, ਗੁਰਪ੍ਰੀਤ, ਜਸਵਿੰਦਰ ਸਿੰਘ ਠੇਕੇਦਾਰ, ਰਮਨ, ਰੇਸ਼ਮ ਭਟੋਏ, ਸੁਖਵਿੰਦਰ ਸਿੰਘ ਬੰਗਡ਼ ਅਤੇ ਨਿਰੰਜਣ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 18 ਨੂੰ ਨਗਰ ਕੀਰਤਨ ਅਤੇ 19 ਨੂੰ ਭੋਗ ਪਾਉਣ ਉਪਰੰਤ ਧਾਰਮਕ ਦੀਵਾਨ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 13 ਤਰੀਕ ਤੋਂ ਹਰ ਰੋਜ਼ ਸਵੇਰੇ ਪ੍ਰਭਾਤ ਫੇਰੀਆਂ ਅਤੇ ਹਰ ਸ਼ਾਮ 6 ਤੋਂ 7 ਵਜੇ ਤੱਕ ਗੁਰੂ ਘਰ ਵਿਚ ਆਰਤੀ ਦਾ ਆਯੋਜਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਰਾਗੀ ਢਾਡੀ ਬੂਟਾ ਸਿੰਘ ਔਜਲਾ ਅਤੇ ਭਾਈ ਦਲਜੀਤ ਸਿੰਘ ਮੋਰਾਂਵਾਲੀ ਦੇ ਜਥੇ ਸੰਗਤਾਂ ਨੂੰ ਸ਼ਬਦ ਗੁਰੂ ਦੀ ਮਹਿਮਾ ਨਾਲ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ 19 ਫਰਵਰੀ ਦੀ ਰਾਤ ਵਿਸ਼ੇਸ਼ ਧਾਰਮਕ ਸਮਾਗਮ ਸਜਾਏ ਜਾਣਗੇ। ਫੋਟੋ: 11 ਸ਼ੋਰੀ 3
ਸੁੰਦਰ ਦਸਤਾਰ ਮੁਕਾਬਲਾ ਕਰਵਾਇਆ
NEXT STORY