ਹੁਸ਼ਿਆਰਪੁਰ (ਸੰਜੇ ਰੰਜਨ)-ਆਈ ਲੀਗ ਦੁਆਰਾ ਸੰਚਾਲਤ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਬੱਚਿਆਂ ਦੀ ਪਡ਼੍ਹਾਈ ਦੇ ਨਾਲ-ਨਾਲ ਉਨ੍ਹਾਂ ਦਾ ਸਰਵਪੱਖੀ ਵਿਕਾਸ ਵੀ ਕੀਤਾ ਜਾਂਦਾ ਹੈ, ਅਤੇੇ ਉਨ੍ਹਾਂ ਨੂੰ ਨਜ਼ਦੀਕੀ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਵੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਵੱਲੋਂ ਬੱਚਿਆਂ ਦਾ ਆਪਣੇ ਮਾਤਾ-ਪਿਤਾ ਨਾਲ ਪਿਆਰ ਅਤੇ ਨੇਡ਼ਤਾ ਨੂੰ ਦੇਖਦਿਆਂ ਨਰਸਰੀ ਜਮਾਤ ਦੇ ਬੱਚਿਆਂ ਦੀਆਂ ਮਾਵਾਂ ਲਈ ‘ਸੁਪਰ ਮਾਮ’ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਮੌਜੂਦਾ ਆਧੁਨਿਕ ਯੁੱਗ ਵਿਚ ਬੱਚੇ ਜਿਥੇ ਆਪਣੇ ਮਾਪਿਆਂ ਦੀ ਅਹਿਮੀਅਤ ਨੂੰ ਭੁੱਲਦੇ ਜਾ ਰਹੇ ਹਨ, ਉਥੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੀ ਨਰਸਰੀ ਦੀਆਂ ਕਲਾਸਾਂ ਵੱਲੋਂ ਇਹ ਪ੍ਰੋਗਰਾਮ ਮਨਾ ਕੇ ਆਪਸੀ ਰਿਸ਼ਤਿਆਂ ਨੂੰ ਹੋਰ ਗੂਡ਼੍ਹੇ ਕਰਨ ਅਤੇ ਨੇਡ਼ੇ ਲਿਆਉਣ ਦੀ ਇਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਬੱਚੇ ਆਪਣੀਆਂ ਮਾਵਾਂ ਨਾਲ ਸਕੂਲ ਵਿਚ ਹਾਜ਼ਰ ਹੋਏ। ਬੱਚਿਆਂ ਦੀਆਂ ਮਾਵਾਂ ਨੇ ਵੱਖ-ਵੱਖ ਪ੍ਰੋਗਰਾਮ ਆਪਣੇ ਬੱਚਿਆਂ ਨਾਲ ਪੇਸ਼ ਕੀਤੇ। ਮਾਵਾਂ ਨੇ ਆਪਣੀਆਂ ਯੋਗਤਾਵਾਂ ਅਨੁਸਾਰ ਨ੍ਰਿਤ, ਸ਼ਬਦ ਗਾਇਨ, ਭਾਸ਼ਣ ਅਤੇ ਗੀਤ ਵੀ ਗਾਏ। ਮਾਵਾਂ ਵੱਲੋਂ ਪੇਸ਼ ਇਹ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਸੀ। ਇਸ ਪ੍ਰਤੀਯੋਗਤਾ ’ਚ ਡਾਕਟਰ ਮੀਨਾਕਸ਼ੀ ਪੰਗੋਤਰਾ ਅਤੇ ਨਿਧੀ ਚੌਹਾਨ ਜੱਜ ਵਜੋਂ ਹਾਜ਼ਰ ਹੋ ਕੇ ਇਸ ਪ੍ਰਤੀਯੋਗਤਾ ਦੌਰਾਨ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੀ ਹਿਆ ਦੀ ਮਾਤਾ ਸ਼੍ਰੀਮਤੀ ਵਸੂਧਾ ਜੈਨ ਨੂੰ ‘ਸੁਪਰ ਮਾਮ’ ਦੇ ਖਿਤਾਬ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਅਨੰਨਯਾ ਦੀ ਮਾਤਾ ਸ਼੍ਰੀਮਤੀ ਵੈਸ਼ਾਲੀ, ਭਵਯਾ ਦੀ ਮਾਤਾ ਸ਼੍ਰੀਮਤੀ ਸੁਨੀਤਾ ਕੁਮਾਰੀ, ਗੁਰਨੂਰ ਕੌਰ ਦੀ ਮਾਤਾ ਸ਼੍ਰੀਮਤੀ ਗਗਨਦੀਪ ਕੌਰ, ਪ੍ਰਿਯਲ ਦੀ ਮਾਤਾ ਸ਼੍ਰੀਮਤੀ ਨੇੇਹਾ ਸ਼ੈਲੀ, ਜਪਜੀਤ ਦੀ ਮਾਤਾ ਸ੍ਰੀਮਤੀ ਸੁਖਵਿੰਦਰ ਕੌਰ, ਲਵਨਯਾ ਦੀ ਮਾਤਾ ਸ਼੍ਰੀਮਤੀ ਤਮੰਨਾ, ਪਾਰਥ ਸ਼ਰਮਾ ਦੀ ਮਾਤਾ ਸ਼੍ਰੀਮਤੀ ਮੰਜੁਲਾ, ਸੁਹਾਨੀ ਦੀ ਮਾਤਾ ਸ਼੍ਰੀਮਤੀ ਬੰਦਨਾ, ਸਹਿਜ ਸਿੰਘ ਸਲਾਰੀਆ ਦੀ ਮਾਤਾ ਸ਼੍ਰੀਮਤੀ ਨਿਸ਼ਾ ਸਲਾਰੀਆ ਅਤੇ ਆਰਵ ਸਵਰਾਜ ਦੀ ਮਾਤਾ ਸ਼੍ਰੀਮਤੀ ਪ੍ਰਿਆ ਨੂੰ ਵੀ ਇਸ ਮੌਕੇ ਉਪਹਾਰ ਦਿੱਤੇ ਗਏ। ਇਸ ਵਿਸ਼ੇਸ਼ ਦਿਨ ਦਾ ਆਯੋਜਨ ਕਰਨ ਲਈ ਸਾਰੀਆਂ ਮਾਵਾਂ ਨੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਨਿਤ ਅਰੋਡ਼ਾ ਅਤੇ ਸਕੂਲ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ, ਜਿਨ੍ਹਾਂ ‘ਸੁਪਰ ਮਾਮ’ ਪ੍ਰਤੀਯੋਗਤਾ ਰਾਹੀਂ ਉਨ੍ਹਾਂ ਦੇ ਦਿਨ ਨੂੰ ਖਾਸ ਬਣਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਨਿਤ ਅਰੋਡ਼ਾ, ਸਕੂਲ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਵਾਸਲ, ਡਾਇਰੈਕਟਰ ਈਨਾ ਵਾਸਲ ਅਤੇ ਸੀ. ਈ. ਓ. ਰਾਘਵ ਵਾਸਲ ਨੇ ਸਾਰੀਆਂ ਮਾਵਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਇਸ ਦਿਨ ਨੂੰ ਖਾਸ ਬਣਾਇਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਖਾਸ ਮਾਵਾਂ ਲਈ ਇਸ ਦਿਨ ਦਾ ਆਯੋਜਨ ਕਰਨ ਅਤੇ ਬੱਚਿਆਂ ਦਾ ਆਪਣੀਆਂ ਮਾਵਾਂ ਨਾਲ ਪ੍ਰੋਗਰਾਮ ਪੇਸ਼ ਕਰਨਾ ਖੁਦ ਵਿਚ ਇਕ ਸ਼ਲਾਘਾਯੋਗ ਕੰਮ ਹੈ।
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਵਸ ਸਬੰਧੀ ਸਮਾਗਮ 17 ਤੋਂ
NEXT STORY