ਹੁਸ਼ਿਆਰਪੁਰ (ਜੈਨ)-ਓਕਡੇਲ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰੋਡ ਵਿਖੇ 12ਵੀਂ ਜਮਾਤ ਦੇ 2018-19 ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਇਕ ਪ੍ਰੋਗਰਾਮ ਦਾ ਆਯੋਜਨ ਪ੍ਰਿੰ. ਹਰਿੰਦਰ ਸੈਣੀ ਦੀ ਅਗਵਾਈ ’ਚ ਕੀਤਾ ਗਿਆ। ਇਸ ਮੌਕੇ ਦੋਵੇਂ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ। 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸਕੂਲ ਸਮੇਂ ਦੌਰਾਨ ਬਿਤਾਏ ਕਈ ਅਨੁਭਵਾਂ ਨੂੰ ਯਾਦ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਖੂਬ ਧਮਾਲ ਮਚਾਈ। ਸਮਾਗਮ ਦੌਰਾਨ ਹੋਏ ਮੁਕਾਬਲਿਆਂ ’ਚ ਗੁਨੀਤ ਕੌਰ ਨੂੰ ਮਿਸ ਓਕਡੇਲ ਅਤੇ ਯੁਵਰਾਜ ਸਿੰਘ ਨੂੰ ਮਿਸਟਰ ਓਕਡੇਲ ਚੁਣਿਆ ਗਿਆ। ਪ੍ਰਿੰ. ਹਰਿੰਦਰ ਸੈਣੀ ਨੇ ਵਿਦਾਈ ਲੈ ਕੇ ਜਾ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਐਡਵੋਕੇਟ ਰਾਜੀਵ, ਇੰਦਰ ਮੋਹਣ ਸੈਣੀ, ਮੈਨੇਜਰ ਰਾਹੁਲ ਸੈਣੀ ਤੇ ਮੁੱਖ ਅਧਿਆਪਕਾ ਯਾਸਮੀਨ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।
ਡਾ. ਰਾਜ ਨੂੰ ਮਿਲ ਰਿਹਾ ਭਰਪੂਰ ਸਮਰਥਨ
NEXT STORY