ਹੁਸ਼ਿਆਰਪੁਰ (ਮੁੱਗੋਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੁੂਲ ਜੇਜੋਂ-ਦੁਆਬਾ ਵਿਖੇ ਜੰਮੂ-ਕਸ਼ਮੀਰ ਦੇ ਪੁਲਵਾਮਾ ਇਲਾਕੇ ਵਿਚ ਅੱਤਵਾਦੀਆਂ ਵੱਲੋਂ ਸ਼ਹੀਦ ਕੀਤੇ ਸੁਰੱਖਿਆ ਕਰਮਚਾਰੀਆਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਵਿਨੋਦ ਸ਼ਰਮਾ, ਮੈਡਮ ਵਿਨੋਦ ਕੁਮਾਰੀ ਜੈਨ, ਪ੍ਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਮਾਸਟਰ ਅਮਰਜੀਤ, ਮੈਡਮ ਬਲਵਿੰਦਰਜੀਤ ਕੌਰ, ਪੰਚ ਓਮ ਪ੍ਰਕਾਸ਼, ਰਤਨ ਚੰਦ, ਬੀ. ਡੀ. ਸ਼ਰਮਾ, ਪੰਚ ਗੀਤਾ ਰਾਣੀ, ਪੰਚ ਨਵਜੋਤ ਸਿੰਘ, ਪੰਚ ਰੇਨੂ ਬਾਲਾ, ਕੀਮਤੀ ਲਾਲ ਜੈਨ, ਬਿੰਦਰ ਕਲੇਰ, ਰਮੇਸ਼ ਜੈਨ, ਅਸ਼ਵਨੀ ਖੰਨਾ, ਗਿੱਟੀ ਸੂਦ, ਬਿੱਲਾ ਜੈਨ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ। ਪ੍ਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਨੇ ਕਿਹਾ ਕਿ ਅੱਤਵਾਦੀਆਂ ਵੱਲੋਂ ਕੀਤੀ ਗਈ ਇਹ ਇਕ ਬਹੁਤ ਹੀ ਘਿਨਾਉਣੀ ਘਟਨਾ ਹੈ, ਜਿਸਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।
ਗੁਰੁੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਸਿੱਖਿਆ ਤੇ ਰੋਜ਼ਗਾਰ ਸਬੰਧੀ ਸੈਮੀਨਾਰ
NEXT STORY