ਹੁਸ਼ਿਆਰਪੁਰ (ਗੁਰਮੀਤ)–ਅੱਡਾ ਚੱਬੇਵਾਲ ਦੀ ਮਾਰਕੀਟ ਵੱਲੋਂ ਸਮੂਹ ਭਗਤਾਂ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਤੇ ਧੂਮਧਾਮ ਨਾਲ ਪੁਰਾਣੀ ਦਾਣਾ ਮੰਡੀ ਅੱਡਾ ਚੱਬੇਵਾਲ ਵਿਖੇ ਸਾਲਾਨਾ ਵਿਸ਼ਾਲ ਜਗਰਾਤਾ ਕਰਵਾਇਆ ਗਿਆ। ਪੰਡਾਲ ਵਿਚ ਹਵਨ ਯੱਗ ਤੇ ਪੂਜਾ ਅਰਚਨਾ ਉਪਰੰਤ ਗਾਇਕ ਸੰਨੀ ਸਹਿਗਲ ਨੇ ਸ਼੍ਰੀ ਗਣੇਸ਼ ਬੰਦਨਾ ਤੇ ਬਾਬਾ ਬਾਲਕ ਨਾਥ ਜੀ ਦੀ ਆਰਤੀ ਨਾਲ ਜਗਰਾਤੇ ਦੀ ਸ਼ੁਰੂਆਤ ਕਰਕੇ ਵੱਖ-ਵੱਖ ਭੇਟਾਂ ਰਾਹੀਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਉਪਰੰਤ ਪ੍ਰਸਿੱਧ ਲੇਖਕ ਤੇ ਗਾਇਕ ਸੁੱਖਾ ਰਾਮ ਸਰੋਆ ਐਂਡ ਪਾਰਟੀ ਨੇ ਸਿੱਧ ਜੋਗੀ ਪੌਣਾ ਹਾਰੀ ਜੀ ਦੀਆਂ ਭੇਟਾਂ ਗਾ ਕੇ ਭਗਤਾਂ ਨੂੰ ਝੂਮਣ ਲਾਈ ਰੱਖਿਆ। ਇਸ ਮੌਕੇ ਬਾਬਾ ਬਾਲਕ ਨਾਥ ਜੀ ਦੇ ਜੀਵਨ ’ਤੇ ਅਧਾਰਿਤ ਵੱਖ-ਵੱਖ ਝਾਕੀਆਂ ਵੀ ਕੱਢੀਆਂ ਗਈਆਂ। ਜਗਰਾਤੇ ਦੌਰਾਨ ਮੁੱਖ ਮਹਿਮਾਨ ਵਜੋਂ ‘ਆਪ’ ਦੇ ਹਲਕਾ ਪ੍ਰਧਾਨ ਹਰਮਿੰਦਰ ਸਿੰਘ ਸੰਧੂ ਸਰਪੰਚ ਚੱਬੇਵਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਜਗਰਾਤਾ ਕਮੇਟੀ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਰਾਜੀਵ ਵਰਮਾ ਜੱਲੋਵਾਲ, ਬਲਵਿੰਦਰ ਸਿੰਘ ਸਾਬਕਾ ਸਰਪੰਚ ਬਿਹਾਲਾ, ਰਜਿੰਦਰ ਸਿੰਘ ਬੰਬੇਲੀ, ਸ਼ੇਖਰ ਬੱਸੀ ਕਲਾਂ, ਵਿਸ਼ਾਲ ਚੱਢਾ, ਪ੍ਰਾਣ ਨਾਥ, ਰੋਹਿਤ, ਮਨੂੰ ਵਰਮਾ, ਗੌਰਵ ਭਾਰਦਵਾਜ, ਵਿੱਕੀ ਚੱਢਾ, ਸ਼ਰਦ ਮੋਹਣ, ਮੁਕੇਸ਼ ਚੱਢਾ, ਨਵਦੀਪ ਸਿੰਘ, ਪ੍ਰਦੀਪ ਕੁਮਾਰ, ਦੀਪਕ ਚੱਢਾ, ਪ੍ਰਿੰਸ ਕੁਮਾਰ, ਸ਼ਿਆਮ ਰੱਤੀ, ਚਰਨਜੀਤ ਸਿੰਘ, ਪਵਨ ਚੱਢਾ, ਸਤਨਾਮ ਗੋਇਲ, ਜਨਕ ਰਾਜ, ਗੁਰਪ੍ਰੀਤ ਚੌਧਰੀ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਫਖਰ-ਏ-ਕੌਮ ਦਸਤਾਰ ਸਿਖਲਾਈ ਕੈਂਪ ਸਮਾਪਤ
NEXT STORY